
ਟੋਰਾਂਟੋ ਪੁਲਿਸ ਨੇ ਡੈਨਫੋਰਥ ਗੋਲੀਬਾਰੀ ਦੀ ਸ਼ਿਕਾਰ ਹੋਈ 10 ਸਾਲਾ ਬੱਚੀ ਦੀ ਪਹਿਚਾਣ ਜੁਲੀਆਨਾ ਕੋਜ਼ਿਸ ਵਜੋ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਵਿੱਚ ਕੁੱਲ 13 ਜ਼ਖਮੀ ਹੋਏ ਅਤੇ ਹਮਲਾਵਰ ਸਣੇ 3 ਦੀ ਮੌਤ ਹੋਈ ਹੈ। ਮਾਰਖਮ ਮੇਅਰ ਫਰੈਂਕ ਸਕਾਰਪਿੱਟੀ ਨੇ ਕੋਜ਼ਿਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਜੁਲੀਆਨਾ ਦੀ ਯਾਦ ਵਿੱਚ ਸ਼ਹਿਰ ਵਿੱਚ ਝੰਡਿਆਂ ਨੂੰ ਥੱਲੇ ਕੀਤਾ ਜਾਵੇਗਾ, ਅਤੇ ਮਾਰਖਮ ਸਿਵਿਕ ਸੈਂਟਰ ਵਿੱਚ ਕੰਡੋਲੈਂਸ ਬੁੱਕ ਵੀ ਰੱਖੀ ਜਾਵੇਗੀ।