ਸੁਰੱਖਿਆ ਏਜੰਸੀਆਂ ਨੇ ਜਸਟਿਨ ਟਰੂਡੋ ਦੀ ਜਾਨ ਨੂੰ ਦੱਸਿਆ ਖਤਰਾ, ਪਾਉਣੀ ਪਈ ਬੁਲੇਟ ਪਰੂਫ ਜੈਕਟ, ਦੇਖੋ ਤਸਵੀਰਾਂ
ਮਿਸੀਸਾਗਾ ਰੈਲੀ’ ਜਸਟਿਨ ਟਰੂਡੋ ਨੂੰ ਪਾਉਣੀ ਪਈ ਅੱਜ ਬੁੱਲਟ ਪਰੂਫ ਜੈਕਟ,
ਸੁਰੱਖਿਆ ਏਜੰਸੀਆਂ ਨੇ ਮਿਸੀਸਾਗਾ ਰੈਲੀ ਦੌਰਾਨ ਜਤਾਇਆ ਜਾਨ ਦਾ ਖ਼ਤਰਾ

ਅੱਜ ਸ਼ਾਮ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਅਤੇ ਮੌਜੂਦਾ ਲਿਬਰਲ ਪਾਰਟੀ ਲੀਡਰ ਵੱਲੋਂ ਮਿਸੀਸਾਗਾ ਰੈਲੀ ‘ਚ ਦੇਰੀ ਨਾਲ ਪਹੁੰਚਣ ਦਾ ਕਾਰਨ ਸੁਰੱਖਿਆ ਨੂੰ ਖਤਰਾ ਦੱਸਿਆ ਜਾ ਰਿਹਾ ਹੈ।

ਦਰਅਸਲ, ਮਾਲਟਨ ਉਨਟਾਰੀਓ ਦੇ ਇੰਟਰਨੈਸ਼ਨਲ ਸੇੰਟਰ ਵਿੱਚ ਹੋਈ ਲਿਬਰਲ ਪਾਰਟੀ ਦੀ ਰੈਲੀ ਵਿੱਚ ਸੁਰੱਖਿਆ ਕਾਰਨਾਂ ਕਰਕੇ ਜਸਟਿਨ ਟਰੂਡੋ ਨੂੰ ਬੁੱਲਟ ਪਰੂਫ ਜੈਕਟ ਪਾ ਕੇ ਆਉਣਾ ਪਿਆ ਅਤੇ ਰੈਲੀ ਨੂੰ ਇਸੇ ਕਾਰਨ ਤਕਰੀਬਨ ਡੇਢ ਘੰਟੇ ਦੇਰੀ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਅੱਜ ਮਾਲਟਨ ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਵਿਖੇ ਜਸਟਿਨ ਟਰੂਡੋ ਨੇ ਲਿਬਰਲ ਰੈਲੀ ਨੂੰ ਸੰਬੋਧਨ ਕਰਨਾ ਸੀ ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਜ ਕੈਨੇਡਾ ਫੈਡਰਲ ਚੋਣਾਂ ਲਈ ਹੋ ਰਹੀ ਐਡਵਾਂਸ ਪੋਲਿੰਗ ਦਾ ਦੂਸਰਾ ਦਿਨ ਸੀ ਅਤੇ ਇਹ ਪੋਲਿੰਗ 14 ਤਰੀਕ ਤੱਕ ਚੱਲੇਗੀ , ਜਿਸ ਤੋਂ ਬਾਅਦ 21 ਅਕਤੂਬਰ ਨੂੰ ਚੋਣਾਂ ਅਤੇ ਨਤੀਜੇ ਦਾ ਦਿਨ ਹੈ।