ਜਲਦ ਲੈਕੇ ਆ ਰਹੇ ਹਨ ” ਕਾਦਿਰ ਥਿੰਦ ” ਆਪਣਾ ਨਵਾਂ ਗੀਤ ” ਸੋਹਣੇ ਮੁੱਖੜੇ “,ਵੇਖੋ ਟੀਜ਼ਰ
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ” ਐਂਡ ਜੱਟੀ “, ਸ਼ੌਕੀ ਜੱਟ, ਭੰਗੜਾ ਇਨ ਪੇਨ, ਤੇ ਗੱਲਾਂ ਮੁੱਕ ਜਾਣੀਆਂ “punjabi song ਵਰਗੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ kadir thind ” ਕਾਦਿਰ ਥਿੰਦ ” ਬਹੁਤ ਹੀ ਜਲਦੀ ਆਪਣਾ ਇੱਕ ਹੋਰ ਨਵਾਂ ਗੀਤ ” ਸੋਹਣੇ ਮੁੱਖੜੇ ” ਨੂੰ ਲੈਕੇ ਆ ਰਹੇ ਹਨ ਅਤੇ ਇਸਦੀ ਜਾਣਕਾਰੀ ਓਹਨਾ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਸਭ ਨਾਲ ਸਾਂਝੀ ਕੀਤੀ ਹੈ | ਇਸ ਗੀਤ ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ ਅਤੇ ਪਰ ਇਹ ਪੂਰਾ ਗੀਤ 24 ਅਗਸਤ ਨੂੰ ਰਿਲੀਜ ਹੋਵੇਗਾ |

Sohne mukhde teaser is out now.. please have a look at it on youtube… link is in the BIO. @jot_harjot @takogogol @tedipaggmusic @ekraj_kahnuwan https://youtu.be/nkzLPI4lFVs

A post shared by Kadir Thind (ਕਾਦਿਰ ਥਿੰਦ) (@kadirthind) on

ਜਿਥੇ ਕਿ ਇਸ ਗੀਤ ਦੇ ਬੋਲ ” ਏਕਰਾਜ ਕਾਹਨੂਵਾਨ ” ਨੇ ਲਿਖੇ ਹਨ ਓਥੇ ਹੀ ਇਸ ਗੀਤ ਦਾ ਮਿਊਜ਼ਿਕ ” ਟੇਢੀ ਪੱਗ ” ਨੇ ਦਿੱਤਾ ਹੈ | ਇਸ ਗੀਤ ਦੀ ਵੀਡੀਓ ” ਹਰਜੋਤ ਹਰਮਨ ” ਦੁਆਰਾ ਤਿਆਰ ਕੀਤੀ ਗਈ ਹੈ ਜੋ ਕਿ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ |

ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ਆਇਆ ਸੀ ਜਿਸਦਾ ਨਾਮ ” ਕਣਕ ਸੁਨਹਿਰੀ ” ਸੀ ਲੋਕ ਵੱਲੋਂ ਉਸ ਗੀਤ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ | ਇਸ ਗੀਤ ਦੇ ਬੋਲ ” ਦੀਪ ਗਰਚਾ ” ਨੇਂ ਲਿਖੇ ਸਨ ਅਤੇ ਇਸਨੂੰ ਮਿਊਜ਼ਿਕ ” ਲਾਡੀ ਗਿੱਲ ” ਨੇਂ ਦਿੱਤਾ ਸੀ | ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 14 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |