
ਅੱਜ ਆਪਾਂ ਕਮਲ ਖਾਨ kamal khan ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸਨੇ ਕਿ ਆਪਣੀ ਗਾਇਕੀ ਦੇ ਜਰੀਏ ਪੰਜਾਬੀ ਇੰਡਸਟਰੀ punjabi song ਦੇ ਨਾਲ ਨਾਲ ਬੋਲੀਵੁਡ ਵਿੱਚ ਧੁੱਮਾਂ ਪਾਈਆਂ ਹਨ ਉਸੇ ਤਰਾਂ ਹੁਣ ਉਹ ਕੈਨੇਡਾ ਵਿੱਚ ਧੁੱਮਾਂ ਪਾਉਣ ਲਈ ਆ ਰਹੇ ਹਨ | ਲਉ ਜੀ ਕੈਨੇਡਾ ਵਾਲਿਉ ਹੋ ਜਾਉ ਤਿਆਰ ਹੁਣ ਕਮਲ ਖਾਨ ਦੇ ਗੀਤਾਂ ਤੇ ਨੱਚਣ ਲਈ |
ਹਾਲ ਹੀ ਵਿੱਚ ਕਮਲ ਖਾਣ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਜਰੀਏ ਇੱਕ ਮੈਸਜ ਦਿੱਤਾ ਹੈ ਕਿ 12 ਅਗਸਤ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਉਹਨਾਂ ਦਾ ਲਾਈਵ ਕੌਨਸ਼ਰਟ ਹੋਣ ਜਾ ਰਿਹਾ ਹੈ | ਕੈਨੇਡਾ ਵਿੱਚ ਵਸਦੇ ਪੰਜਾਬੀਆਂ ਅਤੇ ਇਹਨਾਂ ਦੇ ਫੈਨਸ ਲਈ ਇਹ ਬਹੁਤ ਹੀ ਖੁਸ਼ਖ਼ਬਰੀ ਵਾਲੀ ਗੱਲ ਹੈ | ਜੇਕਰ ਗੱਲ ਕਰੀਏ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੀ ਤਾਂ ਉਹਨਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਗੀਤਾਂ ਨਾਲ ਬਹੁਤ ਲਗਾਉ ਹੈ ਅਤੇ ਉਹ ਵੀ ਬਹੁਤ ਬੇਸਬਰੀ ਨਾਲ ਪੰਜਾਬੀ ਕਲਾਕਾਰਾਂ ਦਾ ਇੰਤਜਾਰ ਕਰਦੇ ਹਨ |
ਕਮਲ ਖਾਨ ਨੇਂ ਗਾਇਕੀ ਇੰਡਸਟਰੀ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਵਧੀਆ ਪਹਿਚਾਣ ਬਣਾ ਲਈ ਹੈ | ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਇਹਨਾਂ ਦੀ ਆਵਾਜ਼ ਵਿੱਚ ਕਾਫੀ ਗੀਤ ਸੁਨਣ ਨੂੰ ਮਿਲੇ ਹਨ ਜਿਵੇਂ ਕਿ ” ਇਸ਼ਕ਼ ਸੂਫ਼ੀਆਨਾ, ਵੱਲਾ ਰੇ ਵੱਲਾ ਅਤੇ ਜੂਠ ਬੋਲਿਆ ਆਦਿ |