ਬੜਾ ਹੀ ਸੈਡ ਹੈ ” ਕਮਲ ਖਾਨ ” ਦਾ ਨਵਾਂ ਗੀਤ ” ਰੋਨੀ ਆ “
ਪੰਜਾਬੀ ਗਾਇਕ ” ਕਮਲ ਖਾਨ ” ਹਾਜਿਰ ਹਨ ਆਪਣਾ ਨਵਾਂ ਗੀਤ punjabi song ” ਰੋਨੀ ਆ ” ਲੈਕੇ | ” ਕਮਲ ਖਾਨ ” ਦਾ ਇਹ ਗੀਤ ਰਿਲੀਜ ਹੋ ਚੁੱਕਾ ਹੈ | ਇਹ ਇੱਕ ਸੈਡ ਗੀਤ ਹੈ | ਇਸ ਗੀਤ ਦੇ ਬੋਲ ” ਸੁੱਖੀ ਸਿੱਧੂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪਾਵ ਧਾਰਿਆ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦੀ ਵੀਡੀਓ ਵੀ ਬਹੁਤ ਹੀ ਵਧੀਆ ਢੰਗ ਨਾਲ ਵੀਡੀਓ ਡਰੈਕਟਰ ” ਰੂਪਨ ਬਲ ” ਦੁਆਰਾ ਫਿਲਮਾਇਆ ਗਿਆ ਹੈ | ਇਸ ਗੀਤ ਵਿੱਚ ਇਹ ਵਿਖਾਇਆ ਗਿਆ ਹੈ ਕਿ ਲੜਕੀ ਲੜਕੇ ਨੂੰ ਕਹਿ ਰਹੀ ਹੈ ਕਿ ਤੂੰ ਕਦੇ ਮੇਰੀ ਅੱਖ ਚ ਹੰਜੂ ਨੀ ਸੀ ਵੇਖ ਸੱਕਦਾ ਅਤੇ ਮੇਰੀ ਖੁਸ਼ੀ ਵਿੱਚ ਆਪਣੀ ਖੁਸ਼ੀ ਵੇਖਦਾ ਸੀ ਪਰ ਅੱਜ ਮੈਨੂੰ ਇੱਕ ਦਮ ਕਿਊ ਭੁੱਲ ਗਿਆ ਹੈ | ਤੇਰਾ ਪਿਆਰ ਯਾਦ ਕਰਦੀ ਰਹਿੰਦੀ ਹਾਂ ਤੇ ਰੋਂਦੀ ਰਹਿਣੀ ਹਾਂ |

ਇਸ ਗੀਤ ਨੂੰ ਫੈਨਸ ਦੁਆਰਾ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਕਮਲ ਖਾਨ ਵੀ ਇਸ ਗੀਤ ਨੂੰ ਲੈਕੇ ਕਾਫੀ ਉਤਸਾਹਿਤ ਹਨ | ਕਮਲ ਖਾਨ ਨੇਂ ਗਾਇਕੀ ਇੰਡਸਟਰੀ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਵਧੀਆ ਪਹਿਚਾਣ ਬਣਾ ਲਈ ਹੈ | ਜੇਕਰ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਇਹਨਾਂ ਦੀ ਆਵਾਜ਼ ਵਿੱਚ ਕਾਫੀ ਗੀਤ ਸੁਨਣ ਨੂੰ ਮਿਲੇ ਹਨ ਜਿਵੇਂ ਕਿ ” ਇਸ਼ਕ਼ ਸੂਫ਼ੀਆਨਾ, ਵੱਲਾ ਰੇ ਵੱਲਾ ਅਤੇ ਜੂਠ ਬੋਲਿਆ ਆਦਿ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਆਵਾਜ਼ ” ਇਹ ਗੀਤ ਐਮੀ ਵਿਰਕ ਦੀ ਆ ਰਹੀ ਪੰਜਾਬੀ ਫ਼ਿਲਮ ਕਿਸਮਤ ਦਾ ਗੀਤ ਹੈ |