ਆਪਣੇ ਗੀਤ ‘ਚ ਕਿੰਨਾ ਵਧੀਆ ਸੁਨੇਹਾ ਦੇ ਗਏ ਕਮਲਹੀਰ ,ਵੇਖੋ ਵੀਡਿਓ 
kamalheer
kamalheer

ਮਰਦ ਨੂੰ ਮੇਹਣਾ ਮਾੜਾ ,ਜੂਏ ‘ਚ ਹਾਰ ਬੁਰੀ ,ਦੇਖੇ ਜੋ ਸੱਜੇ ਖੱਬੇ ਤੁਰਦੀ ਮੁਟਿਆਰ ਬੁਰੀ ।ਭੇਦ ਦੱਸਣਾ ਮਰਦ ਦਾ ਕੰਮ ਨਾਹੀਂ ਮਰਦ ਉਹ ਜੋ ਦਮ ਨੂੰ ਘੁੱਟ ਜਾਵੇ ਵਾਰਸ ਸ਼ਾਹ ਭੇਦ ਨਾ ਸੰਦੂਕ ਖੋਲੇ ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਵੇ । ਜੀ ਹਾਂ ਕਮਲਹੀਰ ਦੀਆਂ ਇਹ ਗੱਲਾਂ ਸੋਲਾਂ ਆਨੇ ਸੱਚ ਨੇ ।

ਹੋਰ ਵੇਖੋ :ਇੱਕ ਸ਼ੋਅ ਦੌਰਾਨ ਕਰੀਨਾ ਕਪੂਰ ਨੇ ਕੀਤੇ ਕਈ ਅਹਿਮ ਖੁਲਾਸੇ ,ਦੂਜੀ ਪ੍ਰੈਗਨੇਂਸੀ ‘ਤੇ ਵੀ ਬੋਲੀ ਕਰੀਨਾ

 

View this post on Instagram

 

ਮਰਦ ਨੂੰ ਮੇਹਣਾ ਮਾੜਾ ਜੂਹੇ’ਚ ਹਾਰ ਬੂਰੀ….. ?????? Be Strong ? Admin: @dilkaransran #dilkaransran

A post shared by America Canada Vasde Punjabi™️ (@pakke_canadawale) on


ਸਾਫ ਸੁਥਰੀ ਗਾਇਕੀ ਗਾਉਣ ਵਾਲੇ ਅਤੇ ਇੱਕ ਸੋਹਣਾ ਸੁਨੇਹਾ ਆਪਣੇ ਹਰ ਗੀਤ ‘ਚ ਦੇਣ ਵਾਲੇ ਵਾਰਸ ਭਰਾ ਆਪਣੀ ਇਸੇ ਅਦਾ ਲਈ ਜਾਣੇ ਜਾਂਦੇ ਨੇ ।ਇਸੇ ਕਰਕੇ ਅੱਜ ਵੀ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਆਪਣੇ ਵਿਰਸੇ ਨੂੰ ਸਮਰਪਿਤ ਇਨ੍ਹਾਂ ਭਰਾਵਾਂ ਨੇ ਹਮੇਸ਼ਾ ਹੀ ਸਾਫ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ।

ਹੋਰ ਵੇਖੋ :ਕਰਤਾਰ ਰਮਲਾ ਦੀ ਕਾਮਯਾਬੀ ਪਿੱਛੇ ਮੁਹੰਮਦ ਸਦੀਕ ਦਾ ਹੈ ਵੱਡਾ ਹੱਥ ,ਜਾਣੋ ਗਾਇਕ ਕਰਤਾਰ ਰਮਲਾ ਬਾਰੇ

ਪੰਜਾਬ ਦੇ ਇਹ ਲੋਕ ਗਾਇਕ ਭਾਵੇਂ ਵਿਦੇਸ਼ ‘ਚ ਜਾ ਕੇ ਵੱਸ ਚੁੱਕੇ ਨੇ ਪਰ ਅੱਜ ਵੀ ਉਨ੍ਹਾਂ ਦੋਹਾਂ ਦੀ ਰੂਹ ਪੰਜਾਬ ‘ਚ ਵੱਸਦੀ ਹੈ ।ਕਮਲਹੀਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ ।

ਹੋਰ ਵੇਖੋ :ਇੱਕ ਸ਼ੋਅ ਦੌਰਾਨ ਕਰੀਨਾ ਕਪੂਰ ਨੇ ਕੀਤੇ ਕਈ ਅਹਿਮ ਖੁਲਾਸੇ ,ਦੂਜੀ ਪ੍ਰੈਗਨੇਂਸੀ ‘ਤੇ ਵੀ ਬੋਲੀ ਕਰੀਨਾ

ਪਰ ‘ਕੈਂਠੇ ਵਾਲਾ’ ਨੇ ਉਨ੍ਹਾਂ ਨੂੰ ਖਾਸ ਪਹਿਚਾਣ ਦਿਵਾਈ । ਉਨ੍ਹਾਂ ਦਾ ਜਨਮ ਪਿੰਡ ਹੱਲੂਵਾਲ ‘ਚ ਹੋਇਆ ਸੀ ਅਤੇ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਲਈ ।ਇਸ ਤੋਂ ਬਾਅਦ ਉਹ ਉੱਨੀ ਸੌ ਨੱਬੇ ‘ਚ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ।

ਹੋਰ ਵੇਖੋ :ਕੁਲਦੀਪ ਮਾਣਕ ਨੂੰ ਜੈਜ਼ੀ ਬੀ,ਬੋਹੀਮੀਆਂ ,ਸਰਦੂਲ ਸਿਕੰਦਰ ਨੇ ਕੀਤਾ ਯਾਦ ,ਵੇਖੋ ਵੀਡਿਓ

ਉਨ੍ਹਾਂ ਨੇ ਆਪਣੇ ਵੱਡੇ ਭਰਾ ਸੰਗਤਾਰ ਨਾਲ ਕੰਪੋਜ਼ਿਗ ਸਿੱਖੀ ਅਤੇ ਉੱਨੀ ਸੌ ਤਰਾਨਵੇਂ ‘ਚ ਉਨ੍ਹਾਂ ਨੇ ਆਪਣੇ ਭਰਾ ਅਤੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਦੀ ਐਲਬਮ ‘ਗੈਰਾਂ ਨਾਲ ਪੀਂਘਾ ਝੂਟਦੀਏ’ ਨੂੰ ਕੰਪੋਜ਼ ਕੀਤਾ । ਉੱਨੀ ਸੌ ਨੜਿਨਵੇਂ ਤੱਕ ਉਨ੍ਹਾਂ ਨੇ ਕੰਪੋਜਿੰਗ ਦਾ ਕੰਮ ਜਾਰੀ ਰੱਖਿਆ । ਫਿਰ ਕਮਲਹੀਰ ਦੋ ਹਜ਼ਾਰ ‘ਚ ਉਨ੍ਹਾਂ ਦੀ ਐਲਬਮ ‘ਕਮਲੀ’ ਆਈ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਜਿਸਦੀ ਉਮੀਦ ਉਨ੍ਹਾਂ ਨੇ ਕੀਤੀ ਸੀ ।ਪਰ ਦੋ ਹਜ਼ਾਰ ਦੋ ‘ਚ ਆਈ ਉਨ੍ਹਾਂ ਦੀ ਐਲਬਮ ‘ਮਸਤੀ’ ਅਤੇ ‘ਕੈਂਠੇ ਵਾਲਾ’ ਨੇ ਧੁੰਮਾਂ ਪਾ ਦਿੱਤੀਆਂ ।