ਜਿਨ੍ਹਾਂ ਰਾਹਵਾਂ ਉੱਤੇ ਫਿਰੇ ਅੱਜ ਬੁੱਕਦਾ ਮੈਂ ਛੱਡ ਦਿੱਤੇ ਰਾਹ ਸੋਹਣਿਆ , ਕੈਂਬੀ
20 ਸਾਲ , ਦੇਸੀ ਸਵੈਗ , ਚੈਂਲੇਂਜ ਮੇਰਾ ਨਾਸਾ ਵਾਲਿਆਂ ਨੂੰ punjbai song ” ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਵਾਹ ਵਾਹ ਖੱਟਣ ਵਾਲੇ ਗਾਇਕ ” ਕੈਂਬੀ ” ਦਾ ਹਾਲ ਹੀ ਵਿੱਚ ਇਕ ਹੋਰ ਗੀਤ ਰਿਲੀਜ਼ ਹੋਇਆ ਹੈ ਜਿਸਦਾ ਨਾਮ ਹੈ ” ਕਰੈਕ ਜੱਟ ” | ਜੀ ਹਾਂ ਦੱਸ ਦਈਏ ਕਿ ਹਾਲ ਹੀ ਵਿੱਚ ਕੈਂਬੀ ਦਾ ਨਵਾਂ ਗੀਤ ਕਰੈਕ ਜੱਟ ਰਿਲੀਜ਼ ਹੋਇਆ ਹੈ | ਕੈਂਬੀ ਨੇਂ ਇਸ ਗੀਤ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਗੀਤ ਦੀ ਵੀਡੀਓ ਦੁਆਰਾ ਸਭ ਨਾਲ ਸਾਂਝੀ ਕੀਤੀ ਹੈ ਅਤੇ ਨਾਲ ਹੀ ਉਹਨਾਂ ਨੇ ਇਹ ਲਿਖਿਆ ਹੈ ਕਿ -: ਜੇ ਕੋਈ ਕਮੀ ਰਹਿ ਗਈ ਹੋਈ ਤਾਂ ਉਹ ਸਿਰਫ ਮੇਰੇ ਵੱਲੋ ਹੀ ਹੋਣੀ ਹੈ | ਇਸ ਗੀਤ ਦੇ ਬੋਲ ” ਹਰਮਨ ਬਾਠ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਰਵੀ ਆਰ ਬੀ ਐੱਸ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦੀ ਵੀਡੀਓ ਨੂੰ ” ਟੀਮ ਪਰਮੀਸ਼ ਵਰਮਾ ” ਦੁਆਰਾ ਫਿਲਮਾਇਆ ਗਿਆ ਹੈ |

ਕੋਈ ਵੀ ਇਨਸਾਨ ਕਮਜ਼ੋਰ ਨਹੀਂ ਹੁੰਦਾ ਅਗਰ ਉਹ ਚਾਹੇ ਤਾਂ ਮਿਹਨਤ ਨਾਲ ਸਭ ਹਾਸਿਲ ਕਰ ਸਕਦਾ ਹੈ ਕੁਝ ਇਸ ਤਰਾਂ ਹੀ ਵਿਖਾਇਆ ਗਿਆ ਹੈ ਕੈਂਬੀ ਦੇ ਇਸ ਗੀਤ ‘ਚ ਕਿ ਕਿਵੇਂ ਉਹ ਵਿਗੜੇ ਬਦਮਾਸ਼ ਨੂੰ ਸਬਕ ਸਿਖਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ | ਲੋਕਾਂ ਦੁਆਰਾ ਇਸ ਗੀਤ ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਕੈਂਬੀ ਹੁਣ ਤੱਕ ਕਾਫੀ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕਿਆ ਹੈ ਅਤੇ ਸਾਰੇ ਗੀਤਾਂ ਨੂੰ ਹੀ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ |

ਕੈਂਬੀ ਦਾ ਇਕ ਬਹੁਤ ਹੀ ਮਸ਼ਹੂਰ ਗੀਤ ਹੈ ਜਿਸਦਾ ਨਾਮ ਹੈ ” ਚੈਂਲੇਂਜ ਟੂ ਨਾਸਾ ” ਇਸ ਗੀਤ ਦੁਆਰਾ ਇਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ | ਇਸ ਗੀਤ ਨੂੰ ਜਿਥੇ ਕਿ ” ਕੈਂਬੀ ” ਨੇ ਆਪਣੀ ਅਵਾਜ਼ ਨਾਲ ਸਿੰਗਾਰਿਆ ਹੈ ਉਥੇ ਹੀ ਇਸ ਗੀਤ ਦੇ ਬੋਲ ਵੀ ਉਹਨਾਂ ਦੁਆਰਾ ਹੀ ਲਿਖੇ ਗਏ ਹਨ |