
ਸੂਫੀ ਗਾਇਕੀ ਦੇ ਜ਼ਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪੰਜਾਬੀ ਗਾਇਕ ” ਕਨਵਰ ਗਰੇਵਾਲ ” ਤੇ ਗਾਇਕ ” ਦੀਪ ਜੰਡੂ ” ਜਲਦ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ। punjabi singer ਕਨਵਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਸਭ ਨੂੰ ਇਸਦੀ ਜਾਣਕਾਰੀ ਦਿੱਤੀ । ਇੱਕ ਨਵੰਬਰ ਨੂੰ ਰਿਲੀਜ਼ ਹੋਣ ਵਾਲੇ ਇਸ ਗੀਤ ਦਾ ਪੋਸਟਰ ਜਾਰੀ ਕੀਤਾ ਗਿਆ ਹੈ । ਗਾਣੇ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ‘ਵਾਜ ਫਕੀਰਾਂ ਦੀ’ ਟਾਈਲ ਹੇਠ ਇਸ ਗੀਤ ਨੂੰ ਜਾਰੀ ਕੀਤਾ ਜਾਵੇਗਾ ।
ਗੀਤ ਦਾ ਮਿਊਜ਼ਿਕ ਵੀ ਦੀਪ ਜੰਡੂ ਨੇ ਤਿਆਰ ਕੀਤਾ ਹੈ ਜਦੋਂ ਕਿ ਰੈਪ ਤੇ ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ । ਸੌਂਗ ਦੇ ਨਿਰਦੇਸ਼ਨ ਜੈ ਡੀ ਨੇ ਕੀਤਾ ਹੈ । ਦੀਪ ਜੰਡੂ ਤੇ ਕਨਵਰ ਗਰੇਵਾਲ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਸ ਗੀਤ ਦੋਹਾਂ ਨੇ ਨਵਾਂ ਤਜ਼ਰਬਾ ਕੀਤਾ ਹੈ ।
ਇਸ ਗਾਣੇ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ ਕਿ ਲੋਕਾਂ ਨੂੰ ਇਹ ਗਾਣਾ ਖੂਬ ਪਸੰਦ ਆਵੇਗਾ ਕਿਉਂਕਿ ਕਨਵਰ ਗਰੇਵਾਲ ਦਾ ਸੂਫੀਆਨਾ ਅੰਦਾਜ਼ ਹਰ ਇੱਕ ਨੂੰ ਭਾਉਂਦਾ ਹੈ ਜਦੋਂ ਕਿ ਦੀਪ ਜੰਡੂ ਦਾ ਸਟਾਇਲ ਉਹਨਾਂ ਦੇ ਪ੍ਰਸ਼ੰਸਕ ਖੂਬ ਫੋਲੋ ਕਰਦੇ ਹਨ ।ਇੱਕ ਫਕੀਰ ਨੁਮਾ ਗਾਇਕ ਕਨਵਰ ਗਰੇਵਾਲ ਅਤੇ ਦੀਪ ਜੰਡੂ ਦੀ ਜੋੜੀ ਹੁਣ ਕੀ ਕਮਾਲ ਕਰਦੀ ਹੈ, ਇਹ ਤਾਂ ਗਾਣੇ ਦੇ ਜਾਰੀ ਹੋਣ ਤੋਂ ਬਾਅਦ ਪਤਾ ਲੱਗੇਗਾ ।
Be the first to comment