ਕਪਿਲ ਸ਼ਰਮਾ ਦੀ ਬੈਚਲਰ ਪਾਰਟੀ ‘ਚ ਢੋਲੀ ਨੇ ਕੱਢੇ ਵੱਟ, ਫਟ ਗਿਆ ਢੋਲ ,ਵੇਖੋ ਵੀਡਿਓ

Written by Shaminder k

Published on : December 1, 2018 6:59
ਕਪਿਲ ਸ਼ਰਮਾ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਨੇ ।ਕਪਿਲ ਸ਼ਰਮਾ ਆਪਣੇ ਕਮੇਡੀ ਸ਼ੋਅ ਨਾਲ ਜਲਦ ਹੀ ਟੀਵੀ ‘ਤੇ ਵਾਪਸੀ ਕਰ ਰਹੇ ਹਨ । ਉਨ੍ਹਾਂ ਦਾ ਵਿਆਹ ਬਾਰਾਂ ਦਸੰਬਰ ਨੂੰ ਹੋ ਰਿਹਾ ਹੈ ਅਜਿਹੇ ‘ਚ ਉਹ ਵਿਆਹ ਤੋਂ ਪਹਿਲਾਂ ਆਪਣੀ ਬੈਚਲਰ ਲਾਈਫ ਨੂੰ ਪੂਰੀ ਤਰ੍ਹਾਂ ਮਾਣ ਰਹੇ ਨੇ । ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਅਤੇ ਕਪਿਲ ਸ਼ਰਮਾ ਨੇ ਬੜੇ ਹੀ ਧੁਮ ਧੜਾਕੇ ਨਾਲ ਬੈਚਲਰ ਪਾਰਟੀ ਕਰ ਚੁੱਕੇ ਨੇ ।

ਹੋਰ ਵੇਖੋ: ਕਪਿਲ ਸ਼ਰਮਾ ਸਿਲਵਰ ਸਕਰੀਨ ਤੇ ਲੈ ਕੇ ਆ ਰਹੇ ਹਨ ਆਪਣਾ ਇੱਕ ਹੋਰ ਨਵਾਂ ਪ੍ਰੋਜੈਕਟ

ਉਹ ਇੱਕ ਟੀਵੀ ਸ਼ੋਅ ਦੇ ਸੈੱਟ ‘ਤੇ ਪਹੁੰਚੇ ਸਨ । ਜਿੱਥੇ ਉਨ੍ਹਾਂ ਦੀ ਬੈਚਲਰ ਪਾਰਟੀ ਸੈਲੀਬਰੇਟ ਕੀਤੀ ਗਈ । ਕਪਿਲ ਸ਼ਰਮਾ ਦਾ ਨਾ ਸਿਰਫ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਬਲਕਿ ਮਨੀਸ਼ ਪਾਲ ਨੇ ਸਟੇਜ ‘ਤੇ ਢੋਲ ਵਾਲਿਆਂ ਨੂੰ ਵੀ ਬੁਲਾ ਲਿਆ ।ਇਸ ਤੋਂ ਬਾਅਦ ਢੋਲ ਦੀ ਥਾਪ ‘ਤੇ ਖੂਬ ਭੰਗੜਾ ਸਭ ਨੇ ਰਲ ਮਿਲ ਕੇ ਪਾਇਆ ।ਦਰਅਸਲ ਇਸ ਸ਼ੋਅ ਦੇ ਪ੍ਰਤਿਯੋਗੀਆਂ ਨੇ ਕਪਿਲ ਸ਼ਰਮਾ ਦੀ ਗਰਲ ਫਰੈਂਡ ਗਿੰਨੀ ਨਾਲ ਉਨ੍ਹਾਂ ਦੇ ਵਿਆਹ ਲਈ ਪਾਰਟੀ ਦਿੱਤੇ ਬਿਨਾਂ ਸੈੱਟ ਛੱਡਣ ਤੋਂ ਮਨਾ ਕਰ ਦਿੱਤਾ ਅਤੇ ਇਹ ਵੀ ਕਿਹਾ ਕਿ ਉਹ ਪਾਰਟੀ ‘ਚ ਨੱਚਣ ਵੀ ।

ਏਨੇ ਚਾਅ ਅਤੇ ਉਤਸ਼ਾਹ ਨਾਲ ਕਪਿਲ ਸ਼ਰਮਾ ਨੇ ਡਾਂਸ ਕੀਤਾ ਅਤੇ ਉਤਸ਼ਾਹ ਇਸ ਹੱਦ ਤੱਕ ਵਧ ਗਿਆ ਕਿ ਢੋਲ ਵਾਲੇ ਵੀ ਉਤਸ਼ਾਹ ਨਾਲ ਢੋਲ ਵਜਾਉਣ ਲੱਗੇ।ਇਨ੍ਹਾਂ ਢੋਲੀਆਂ ਨੇ ਇਸ ਢੋਲ ਨੂੰ ਏਨੇ ਜੋਸ਼ੀਲੇ ਢੰਗ ਨਾਲ ਮਨਾਇਆ ਕਿ ਢੋਲ ਵੀ ਫਟ ਗਿਆ ।