ਕਪਿਲ ਸ਼ਰਮਾ ਜਲੰਧਰ ਦੀ ਰਹਿਣ ਵਾਲੀ ਗਿੰਨੀ ਨਾਲ ਜਲਦ ਹੀ ਕਰਵਾ ਸਕਦੇ ਹਨ ਵਿਆਹ
ਕਪਿਲ ਸ਼ਰਮਾ ਜਲਦ ਹੀ ਆਪਣੀ ਗਰਲ ਫਰੈਂਡ ਅਤੇ ਜਲੰਧਰ ਦੀ ਰਹਿਣ ਵਾਲੀ ਗਿੰਨੀ ਨਾਲ ਵਿਆਹ ਰਚਾ ਸਕਦੇ ਨੇ । ਇਸ ਬਾਰੇ ਉਨ੍ਹਾਂ ਨੇ ਹਾਲ ‘ਚ ਹੀ ਖੁਲਾਸਾ ਕੀਤਾ ਹੈ ਕਿ ਉਹ ਬਹੁਤ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਉਨ੍ਹਾਂ ਦਾ ਵਿਆਹ ਹੋ ਜਾਵੇ ਪਰ ਕੰਮ ਦੇ ਰੁਝੇਵੇਂ ਕਾਰਨ ਉੁਹ ਇਸ ਵੱਲ ਧਿਆਨ ਨਹੀਂ ਦੇ ਸਕੇ । ਪਰ ਹੁਣ ਉਹ ਕੱਲ੍ਹ ਰਿਲੀਜ਼ ਹੋਣ ਵਾਲੀ ਫਿਲਮ ਤੋਂ ਬਾਅਦ ਇਸ ਵੱਲ ਧਿਆਨ ਦੇਣਗੇ |

 

ਕਪਿਲ ਸ਼ਰਮਾ ਜਲੰਧਰ ਦੀ ਰਹਿਣ ਵਾਲੀ ਗਿੰਨੀ ਨਾਲ ਜਲਦ ਹੀ ਵਿਆਹ ਕਰਵਾ ਸਕਦੇ ਨੇ । ਜਲੰਧਰ ਦੀ ਰਹਿਣ ਵਾਲੀ ਗਿੰਨੀ ਨਾਲ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਸਨ । ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਦੋਂ ਕਰਵਾਉਣਗੇ ਇਸ ਦੀ ਤਰੀਕ ਦਾ ਖੁਲਾਸਾ ਤਾਂ ਅਜੇ ਨਹੀਂ ਹੋ ਸਕਿਆ ਪਰ ਏਨਾਂ ਜ਼ਰੂਰ ਹੈ ਕਿ ਹੁਣ ਕਪਿਲ ਸ਼ਰਮਾ ਵਿਆਹ ਕਰਵਾਉਣ ਦਾ ਮਨ ਬਣਾ ਚੁੱਕੇ ਨੇ |

 

ਖਬਰਾਂ ਦੀ ਮੰਨੀਏ ਤਾਂ ਕਪਿਲ ਦਾ ਪਰਿਵਾਰ ਚਾਹੁੰਦਾ ਹੈ ਕਿ ਉਹ ਇਸ ਸਾਲ ਦੇ ਅਖੀਰ ਤੱਕ ਵਿਆਹ ਕਰ ਲੈਣ। ਫਾਈਨਲ ਤਰੀਕ ਅਜੇ ਤੱਕ ਨਹੀਂ ਆਈ ਹੈ ਪਰ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਵਿਆਹ ਪੰਜਾਬ ‘ਚ ਹੋ ਸਕਦੀ ਹੈ।ਵਿਆਹ ਦੀਆਂ ਸਾਰੀਆਂ ਰਸਮਾਂ ਅੰਮ੍ਰਿਤਸਰ ‘ਚ ਹੀ ਹੋਣਗੀਆਂ ਅਤੇ ਇਸ ਤੋਂ ਬਾਅਦ ਕਪਿਲ ਅਤੇ ਗਿੰਨੀ ਮੁੰਬਈ ‘ਚ ਆਪਣੇ ਖਾਸ ਦੋਸਤਾਂ ਲਈ ਇੱਕ ਗਰੈਂਡ ਰਿਸੇਪਸ਼ਨ ਪਾਰਟੀ ਦਾ ਪ੍ਰਬੰਧ ਕਰਨਗੇ।ਹੁਣ ਵੇਖਣਾ ਇਹ ਹੈ ਕਿ ਇਸ ਸਾਲ ਦੇ ਅਖੀਰ ਤੱਕ ਉਹ ਕਿਹੜੀ ਤਰੀਕ ਨੂੰ ਵਿਆਹ ਰਚਾਉਣਗੇ ਇਹ ਸਮਾਂ ਹੀ ਦੱਸੇਗਾ।