ਕਪਿਲ ਸ਼ਰਮਾ ਨੇਂ ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਦਾ ਪੋਸਟਰ ਕੀਤਾ ਸਾਂਝਾ
ਕਾਮੇਡੀਅਨ ਕਿੰਗ ਅਤੇ ਅਭਿਨੇਤਾ kapil sharma  ” ਕਪਿਲ ਸ਼ਰਮਾਂ ” ਨੂੰ ਤਾਂ ਅੱਜ ਕੱਲ ਹਰ ਕੋਈ ਹੀ ਜਾਣਦਾ ਹੀ ਹੈ ਅਤੇ ਇਹਨਾਂ ਨੇਂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਇਹ ਪਹਿਚਾਣ ਦੇਸ਼ਾ ਵਿਦੇਸ਼ਾ ਤੱਕ ਬਣਾ ਰੱਖੀ ਹੈ | ਜਿਵੇਂ ਅਸੀਂ ਪਹਿਲਾ ਵੀ ਜਾਣਕਾਰੀ ਦੇ ਚੁੱਕੇ ਹਾਂ ” ਕਪਿਲ ਸ਼ਰਮਾ ” ਬਹੁਤ ਹੀ ਜਲਦ ਆਪਣੇ ਪ੍ਰੋਡਕਸ਼ਨ ਹਾਊਸ ” K9 ਫਿਲਮਜ਼ ” ਅੰਦਰ ਬਣੀ ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਨੂੰ ਲੈਕੇ ਆ ਰਹੇ ਹਨ | ਹਾਲ ਹੀ ਵਿੱਚ ” ਕਪਿਲ ਸ਼ਰਮਾ ” ਨੇਂ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਇਸ ਫ਼ਿਲਮ ਦਾ ਫਰਸਟ ਲੁੱਕ ਪੋਸਟਰ ਸਾਂਝਾ ਕੀਤਾ ਹੈ ਜਿਸ ਵਿੱਚ ” ਗੁਰਪ੍ਰੀਤ ਘੁੱਗੀ ” ਨੇਂ ਬਹੁਤ ਹੀ ਸਾਧਾਰਨ ਕੱਪੜੇ ਪਾਏ ਹੋਏ ਹਨ ਅਤੇ ਇੱਕ ਲੜਕੇ ਨੂੰ ਚੁੱਕਿਆ ਹੋਇਆ ਹੈ |

ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ 12 ਅਕਤੂਬਰ ਨੂੰ ਰਿਲੀਜ ਹੋਵੇਗੀ | ਜੇਕਰ ਆਪਾਂ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ” ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਦਮਨਪ੍ਰੀਤ ਸਿੰਘ, ਤਾਨਿਆ, ਮਲਕੀਤ ਰੌਨੀ ਅਤੇ ਹਾਰਬੀ ਸੰਘਾ ਵਰਗੇ ਕਲਾਕਾਰ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ਕਪਿਲ ਸ਼ਰਮਾ, ਸੁਮਿਤ ਸਿੰਘ ਤੇ ਗੁਰਪ੍ਰੀਤ ਘੁੱਗੀ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਅਤੇ ਇਸਦਾ ਨਿਰਦੇਸ਼ਨ ਵਿਕਰਮ ਗਰੋਵਰ ਵਲੋਂ ਕੀਤਾ ਜਾ ਰਿਹਾ ਹੈ | ਇਸ ਫ਼ਿਲਮ ਦੇ ਜਰੀਏ ” ਕਪਿਲ ਸ਼ਰਮਾ ” ਇੱਕ ਵਾਰ ਫਿਰ ਤੋਂ ਮਨੋਰੰਜਨ ਦੀ ਦੁਨੀਆਂ ਵਿੱਚ ਵਾਪਸੀ ਕਰਨ ਜਾ ਰਹੇ ਹਨ | ਉਮੀਦ ਹੈ ਕਿ ਇਹਨਾਂ ਦੀ ਇਹ ਫ਼ਿਲਮ ਲੋਕਾਂ ਨੂੰ ਕਾਫੀ ਪਸੰਦ ਆਵੇਗੀ |