ਕਪਿਲ ਸ਼ਰਮਾ ਸਿਲਵਰ ਸਕਰੀਨ ਤੇ ਲੈ ਕੇ ਆ ਰਹੇ ਹਨ ਆਪਣਾ ਇੱਕ ਹੋਰ ਨਵਾਂ ਪ੍ਰੋਜੈਕਟ
ਕਾਮੇਡੀਅਨ ਕਿੰਗ ਅਤੇ ਅਭਿਨੇਤਾ kapil sharma ਕਪਿਲ ਸ਼ਰਮਾਂ ਨੂੰ ਤਾਂ ਅੱਜ ਕੱਲ ਹਰ ਕੋਈ ਹੀ ਜਾਣਦਾ ਹੀ ਹੈ ਅਤੇ ਇਹਨਾਂ ਨੇਂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਇਹ ਪਹਿਚਾਣ ਦੇਸ਼ਾ ਵਿਦੇਸ਼ਾ ਤੱਕ ਬਣਾ ਰੱਖੀ ਹੈ | ਹਾਲ ਹੀ ਵਿੱਚ ਕਪਿਲ ਸ਼ਰਮਾਂ ਨੇਂ ਆਪਣੇ ਫੈਨਸ ਨੂੰ ਇੱਕ ਬਹੁਤ ਹੀ ਵੱਡੀ ਖੁਸ਼ ਖ਼ਬਰੀ ਦਿੱਤੀ ਹੈ ਓਹਨਾ ਨੇਂ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਓਹਨਾ ਦੱਸਿਆ ਕਿ ਬਹੁਤ ਜਲਦੀ ਇਹਨਾਂ ਦੇ ਪ੍ਰੋਡਕਸ਼ਨ ਹਾਊਸ K9 ਫਿਲਮਜ਼ punjabi movies ਹੇਠ ਬਣਨ ਜਾ ਰਹੀ ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਦੇ ਜਰੀਏ ਇੱਕ ਵਾਰ ਫਿਰ ਤੋਂ ਉਹ ਮਨੋਰੰਜਨ ਦੀ ਦੁਨੀਆਂ ਵਿੱਚ ਵਾਪਸੀ ਕਰਨ ਜਾ ਰਹੇ ਹਨ ਅਤੇ ਨਾਲ ਹੀ ਇਹਨਾਂ ਇਹ ਵੀ ਦੱਸਿਆ ਕਿ ਜਲਦੀ ਹੀ ਇਸ ਫ਼ਿਲਮ ਦਾ ਫਰਸਟ ਲੁੱਕ ਵੀ ਰਿਲੀਜ ਕੀਤਾ ਜਾਵੇਗਾ |

ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ 12 ਅਕਤੂਬਰ ਨੂੰ ਰਿਲੀਜ ਹੋਵੇਗੀ | ਜੇਕਰ ਆਪਾਂ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ” ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਦਮਨਪ੍ਰੀਤ ਸਿੰਘ, ਤਾਨਿਆ, ਮਲਕੀਤ ਰੌਨੀ ਅਤੇ ਹਾਰਬੀ ਸੰਘਾ ਵਰਗੇ ਕਲਾਕਾਰ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ਕਪਿਲ ਸ਼ਰਮਾ, ਸੁਮਿਤ ਸਿੰਘ ਤੇ ਗੁਰਪ੍ਰੀਤ ਘੁੱਗੀ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਅਤੇ ਇਸਦਾ ਨਿਰਦੇਸ਼ਨ ਵਿਕਰਮ ਗਰੋਵਰ ਵਲੋਂ ਕੀਤਾ ਜਾ ਰਿਹਾ ਹੈ |