ਕਿਸ ਨੇ ਖੋਹੇ ਰੋਸ਼ਨ ਪ੍ਰਿੰਸ ਦੇ ਹਾਸੇ

ਜਦੋਂ ਮਹਿਬੂਬ ਤੋਂ ਵਿਛੋੜਾ ਪੈ ਜਾਂਦਾ ਹੈ ਤਾਂ ਪੱਲੇ ਬਿਨਾਂ ਦੁੱਖਾਂ ਤੋਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ । ਹਾਸੇ ਰੁੱਸ ਜਾਂਦੇ ਨੇ ਅਤੇ ਖੁਸ਼ੀਆਂ ਤਾਂ ਜਿਵੇਂ ਖੰਭ ਲਗਾ ਕੇ ਹੀ ਉੱਡ ਜਾਂਦੀਆਂ ਨੇ । ਫਿਰ ਮਹਿਬੂਬ ਦੀਆਂ ਯਾਦਾਂ ‘ਚ ਗੁਆਚਿਆ ਮਹਿਬੂਬ ਦਾ ਦਿਲ ਉਨ੍ਹਾਂ ਦਿਨਾਂ ਨੂੰ ਯਾਦ ਕਰ ਰੋਂਦਾ ਹੈ ਜਦੋਂ ਉਸ ਦਾ ਮਹਿਬੂਬ ਉਸ ਦੇ ਕੋਲ ਸੀ ਤਾਂ ਦੋਨਾਂ ਦਾ ਹਰ ਦਿਨ ਚਾਵਾਂ ਮਲਾਰਾਂ ਨਾਲ ਬੀਤਦਾ ਅਤੇ ਹਰ ਰਾਤ ਦੀਵਾਲੀ ਵਾਂਗ ਹੁੰਦੀ ਸੀ ।ਪਰ ਜਦੋਂ ਤੋਂ ਮਹਿਬੂਬ ਤੋਂ ਦੂਰ ਹੋਇਆ ਹੈ ਉਸ ਦਾ ਹਰ ਪਲ ਮਹਿਬੂਬ ਦੀ ਯਾਦ ‘ਚ ਬੀਤਦਾ ਹੈ ।

ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗੀਤ ‘ਚੰਨ ਮੇਰਿਆ’ ‘ਚ । ਫਿਲਮ ‘ਰਾਂਝਾ ਰਿਫਿਊਜੀ’ ਦੇ ਇਸ ਗੀਤ ਨੂੰ ਰੌਸ਼ਨ ਪ੍ਰਿੰਸ ਅਤੇ ਸਾਨਵੀ ਧੀਮਾਨ ‘ਤੇ ਫਿਲਮਾਇਆ ਗਿਆ ਹੈ ਅਤੇ ਇਸ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਕਰਮਜੀਤ ਅਨਮੋਲ ਨੇ ।ਇਸ ਗੀਤ ਦੇ ਬੋਲ ਕੁਲਦੀਪ ਕੰਡਿਆਰਾ ਅਤੇ ਟੌਰੀ ਮੌਡਗਿਲ ਨੇ ਲਿਖੇ ਨੇ । ਮਿਊਜ਼ਿਕ ਦਿੱੱਤਾ ਹੈ ਆਰ.ਡੀ ਬੀਟ ਅਤੇ ਜੈਸਨ ਥਿੰਦ ਨੇ ।

ਰਾਂਝਾ ਰਿਫਿਊਜੀ’ ਫਿਲਮ ‘ਚ ਰੌਸ਼ਨ ਪ੍ਰਿੰਸ ਅਤੇ ਸਾਨਵੀ ਧੀਮਾਨ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਨਿਸ਼ਾ ਬਾਨੋ ,ਹਾਰਬੀ ਸੰਘਾ,ਕਰਮਜੀਤ ਅਨਮੋਲ ਸਣੇ ਹੋਰ ਕਈ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ । ਇਹ ਫਿਲਮ ਛੱਬੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਉਸ ਤੋਂ ਪਹਿਲਾਂ ਇਸ ਫਿਲਮ ਦੇ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਨੇ । ਹੁਣ ਵੇਖਣਾ ਇਹ ਹੈ ਕਿ ਇਸ ਫਿਲਮ ਦੇ ਨਾਲ ਨਾਲ ਲੋਕਾਂ ਨੂੰ ਫਿਲਮ ਕਿੰਨੀ ਪਸੰਦ ਆਉਂਦੀ ਹੈ ।

Be the first to comment

Leave a Reply

Your email address will not be published.


*