ਨੱਚਣ ਲਈ ਕਰ ਰਿਹਾ ਹੈ ਮਜਬੂਰ ਕਰਮਜੀਤ ਅਨਮੋਲ ਦਾ ਨਵਾਂ ਗੀਤ " ਗਿੱਧਾ "

author-image
Anmol Preet
New Update
NULL

ਅਦਾਕਾਰੀ ਦੇ ਨਾਲ ਨਾਲ ਪੰਜਾਬੀ ਗਾਇਕੀ ਵਿੱਚ ਕਾਫੀ ਨਾਮਣਾ ਖੱਟ ਚੁੱਕੇ ਹਨ ਮਸ਼ਹੂਰ ਕਾਮੇਡੀਅਨ, ਕਰਮਜੀਤ ਅਨਮੋਲ | ਦੱਸ ਦਈਏ ਕਿ " ਕਰਮਜੀਤ ਅਨਮੋਲ " ਦਾ ਹਾਲ ਹੀ ਵਿੱਚ ਇੱਕ ਨਵਾਂ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ " ਗਿੱਧਾ " | ਇਹ ਇੱਕ ਡਿਊਟ ਗੀਤ ਹੈ | ਇਸ ਗੀਤ ਨੂੰ ਕਰਮਜੀਤ ਅਨਮੋਲ ਅਤੇ ਰਮਨ ਰੋਮਾਨਾ ਨੇਂ ਆਪਣੀ ਮਿੱਠੀ ਅਵਾਜ ਨਾਲ ਸਿੰਗਾਰਿਆ ਹੈ | ਇਸ ਗੀਤ ਦੇ ਬੋਲ " ਦੀਪ ਕੰਡਿਆਰਾ " ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ " ਜੈਸੋਨ ਥਿੰਦ " ਦੁਆਰਾ ਦਿੱਤਾ ਗਿਆ ਹੈ |ਕਰਮਜੀਤ ਅਨਮੋਲ ਦਾ ਇਹ ਗੀਤ ਪੰਜਾਬੀ ਸੱਭਿਆਚਾਰ ਨੂੰ ਦਰਸਾ ਰਿਹਾ ਹੈ | ਜਿਥੇ ਇਸ ਗੀਤ ਚ ਕਰਮਜੀਤ ਅਨਮੋਲ ਮੁਟਿਆਰ ਨੂੰ ਗਿੱਧਾ ਪਾਉਣ ਲਈ ਕਹਿ ਰਹੇ ਹਨ ਓਥੇ ਹੀ ਰਮਨ ਰੋਮਾਨਾ ਕਹਿ ਰਹੇ ਹਨ ਕਿ ਕੋਈ ਐਸੀ ਬੋਲੀ ਪਾ ਕਿ ਮੈਂ ਨੱਚ ਨੱਚ ਕਮਲੀ ਹੋਜਾ | ਇਸ ਗੀਤ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ |

ਕਰਮਜੀਤ ਅਨਮੋਲ ਮਸ਼ਹੂਰ ਪੰਜਾਬੀ ਐਕਟਰ ਅਤੇ ਗਾਇਕ ਹੋਣ ਦੇ ਨਾਲ ਨਾਲ ਪ੍ਰੋਡਿਊਸਰ ਵੀ ਹਨ | ਕਰਮਜੀਤ ਅਨਮੋਲ ਇਸ ਗੀਤ ਤੋਂ ਪਹਿਲਾ ਵੀ ਕਾਫੀ ਸਾਰੇ ਗੀਤ ਗਾ ਚੁੱਕੇ ਹਨ ਜਿਵੇਂ ਕਿ " ਯਾਰਾ ਵੇ ਯਾਰਾ , ਤੂੰ ਤੇ ਮੈਂ , ਤੇਰਾ ਨਾਮ , ਮਿੱਠੜੇ ਬੋਲ " ਆਦਿ ਅਤੇ ਇਹਨਾਂ ਗੀਤਾਂ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ " ਕਨੋਗੋ " ਰਿਲੀਜ ਹੋਇਆ ਸੀ ਜੋ ਕਿ ਤਰਸੇਮ ਜੱਸੜ ਦੀ ਆ ਰਹੀ ਫ਼ਿਲਮ " ਅਫਸਰ ਦਾ ਗੀਤ ਹੈ | ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 1 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |

publive-image

latest-world-news canada-news punjabi-singer latest-canada-news ptc-punjabi-canada karamjit-anmol latest-from-pollywood ptc-punjabi-canada-program punjabi-music-industry latest-punjabi-songs-2018 raman-romana giddha
Advertisment