ਮਿੰਦੋ ਤਸੀਲਦਾਰਨੀ ਤੋਂ ਬਾਅਦ ਕਰਮਜੀਤ ਅਨਮੋਲ ਲੈਕੇ ਆ ਰਹੇ ਹਨ ਇੱਕ ਹੋਰ ਫ਼ਿਲਮ, ਵੇਖੋ ਵੀਡੀਓ
karamjit anmol new movie

ਆਪਣੀ ਅਦਾਕਾਰੀ ਅਤੇ ਗਾਇਕੀ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਜਗਾ ਬਣਾਉਣ ਵਾਲੇ ਮਸ਼ਹੂਰ ਐਕਟਰ ਕਰਮਜੀਤ ਅਨਮੋਲ ਬਹੁਤ ਹੀ ਜਲਦ ਆਪਣੀ ਇੱਕ ਹੋਰ ਪੰਜਾਬੀ ਫ਼ਿਲਮ ਲੈਕੇ ਆ ਰਹੇ ਹਨ ਜੀ ਹਾਂ ਦੱਸ ਦਈਏ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੀ ਅਗਲੀ ਫ਼ਿਲਮ ਜਿਸਦਾ ਨਾਮ ਹੈ “ਨੋ ਲਾਈਫ ਵਿਦ ਵਾਈਫ” ਦਾ ਪੋਸਟਰ ਰਿਲੀਜ਼ ਕੀਤਾ ਹੈ | ਦੱਸ ਦਈਏ ਕਿ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਵੇਗੀ |

ਇਸ ਫ਼ਿਲਮ ਦੀ ਪ੍ਰੋਡਕਸ਼ਨ ਕਰਮਜੀਤ ਅਨਮੋਲ , ਰੰਜੀਵ ਸਿੰਗਲਾ ਦੁਆਰਾ ਕੀਤੀ ਜਾ ਰਹੀ ਹੈ ਅਤੇ ਕੋ-ਪ੍ਰੋਡਕਸ਼ਨ ਪਵਿੱਤਰ ਬੈਨੀਪਾਲ ਅਤੇ ਮੌਂਟੀ ਬੈਨੀਪਾਲ ਦੁਆਰਾ ਕੀਤੀ ਗਈ ਹੈ | ਇਸ ਫ਼ਿਲਮ ਦੀ ਕਹਾਣੀ ਪ੍ਰਵੀਨ ਕੁਮਾਰ ਦੁਆਰਾ ਲਿਖੀ ਗਈ ਹੈ | ਇਸ ਫ਼ਿਲਮ ਦੇ ਟਾਈਟਲ ਤੋਂ ਅੰਦਾਜ਼ਾ ਲਗਾ ਸੱਕਦੇ ਹਾਂ ਕਿ ਇਹ ਫ਼ਿਲਮ ਪਤੀ ਪਤਨੀ ਦੀ ਮਿੱਠੀ ਨੋਕ ਝੋਕ ਅਤੇ ਕਾਮੇਡੀ ਹੋਵੇਗੀ | ਦੱਸ ਦਈਏ ਕਿ ਇਸ ਤੋਂ ਇਲਾਵਾ ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ ਅਤੇ ਇਹ ਫ਼ਿਲਮ 28 ਜੂਨ ਨੂੰ ਰਿਲੀਜ਼ ਹੋਵੇਗੀ |

ਇਸ ਫ਼ਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਈਸ਼ਾ ਰਿਖੀ ਅਤੇ ਸਰਦਾਰ ਸੋਹੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ | ਪ੍ਰਸ਼ੰਸ਼ਕਾਂ ਵੱਲੋਂ ਇਹਨਾਂ ਫ਼ਿਲਮਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ |