ਧਰਤੀ ਪੰਜਾਬ ਦੀ ਤੇ ਸਿਰਜਣਾ ਸਵਰਗ ਲੱਗ ਗਏ ਮੂਹਰੇ , ਰਣਜੀਤ ਸਿੰਘ ਦੇ ਮੈਂ ਸੁਪਨੇ ਕਰਨੇ ਹੈ ਸਭ ਪੂਰੇ , ਕਰਮਜੀਤ ਅਨਮੋਲ

author-image
Anmol Preet
New Update
NULL

ਫਿਲਮ ‘ਆਟੇ ਦੀ ਚਿੜੀ’ ਦਾ ਗੀਤ ‘ਧਰਤੀ ਪੰਜਾਬ ਦੀ’ punjabi song ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਆਪਣੇ ਵਤਨ ਦੀ ਧਰਤੀ ‘ਤੇ ਆਪਣੀ ਮਾਤ ਭਾਸ਼ਾ ਨਾਲ ਮੋਹ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਪੰਜਾਬ ‘ਚ ਮੁੜ ਤੋਂ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਮੁੜ ਤੋਂ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਗਿਆ ਹੈ ਕਿ ਬੇਸ਼ੱਕ ਤੁਸੀਂ ਵਿਦੇਸ਼ ਦੀ ਧਰਤੀ ‘ਤੇ ਰਹਿੰਦੇ ਹੋ ਪਰ ਆਖਿਰਕਾਰ ਵਤਨ ਵਾਪਸੀ ਅਤੇ ਵਤਨ ਦਾ ਮੋਹ ਕਿਤੇ ਨਾ ਕਿਤੇ ਹਰ ਕਿਸੇ ਦੇ ਮਨ ‘ਚ ਰਹਿੰਦਾ ਹੈ ਅਤੇ ਵਤਨ ਵਾਪਸ ਆ ਕੇ ਆਪਣੇ ਵਤਨ ਦੀ ਭਲਾਈ ਲਈ ਕੁਝ ਕੰਮ ਕਰੇ ।

ਗੀਤ ਦਾ ਕੰਨਸੈਪਟ ਬਹੁਤ ਹੀ ਵਧੀਆ ਹੈ ਕਿ ਜੇ ਰਲ ਮਿਲ ਕੇ ਕੰਮ ਕੀਤਾ ਜਾਵੇ ਅਤੇ ਸਭ ਦੀ ਭਲਾਈ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਮਾਜ ‘ਚ ਦੁਖੀ ਨਹੀਂ ਹੋਵੇਗਾ ਨਾ ਜ਼ਾਤ ਪਾਤ ਦਾ ਭੇਦਭਾਵ ਰਹੇਗਾ । ਇਸ ਦੇ ਨਾਲ ਹੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਪਿਆਰ ਨੂੰ ਦਰਸਾਉਣ ਵੀ ਬਹੁਤ ਵਧੀਆ ਕੋਸ਼ਿਸ਼ ਕੀਤੀ ਗਈ ਹੈ ।

publive-image

ਇਸ ਗੀਤ ਪੰਜਾਬ ‘ਚ ਦਰਪੇਸ਼ ਮੁਸ਼ਕਿਲਾਂ ਨੂੰ ਵੀ ਦਰਸਾਉਣ ਦੀ ਬਹੁਤ ਹੀ ਨਿਵੇਕਲੀ ਜਿਹੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਨੂੰ ਕਰਮਜੀਤ ਅਨਮੋਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਜਿੰਨਾ ਵਧੀਆ ਤਰੀਕੇ ਨਾਲ ਕਰਮਜੀਤ ਅਨਮੋਲ ਨੇ ਗਾਇਆ ਹੈ ਉਸ ਤੋਂ ਵਧੀਆ ਤਰੀਕੇ ਨਾਲ ਇਸ ਗੀਤ ਨੂੰ ਫਿਲਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

latest-world-news canada-news punjabi-singer latest-canada-news karamjit-anmol amrit-maan latest-from-pollywood ptc-punjabi-canada-program punjabi-music-industry latest-punjabi-song-2018
Advertisment