ਇੱਕ ਸ਼ੋਅ ਦੌਰਾਨ ਕਰੀਨਾ ਕਪੂਰ ਨੇ ਕੀਤੇ ਕਈ ਅਹਿਮ ਖੁਲਾਸੇ ,ਦੂਜੀ ਪ੍ਰੈਗਨੇਂਸੀ ‘ਤੇ ਵੀ ਬੋਲੀ ਕਰੀਨਾ
kareena kapoor khan
kareena kapoor khan

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਖਾਨ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ । ਇੱਕ ਚੈਟ ਸ਼ੋਅ ਦੌਰਾਨ ਕਰੀਨਾ ਆਪਣੇ ਬੇਟੇ, ਪਤੀ ਅਤੇ ਪਰਿਵਾਰ ਨੂੰ ਲੈ ਕੇ ਕਈ ਖੁਲਾਸੇ ਕਰਦੀ ਹੋਈ ਨਜ਼ਰ ਆਈ ਹੈ । ਇਸ ਚੈਟ ਸ਼ੋਅ ਵਿੱਚ ਕਰੀਨਾ ਕਪੂਰ ਦੇ ਬੈਸਟ ਫ੍ਰੈਂਡ ਅੰਮ੍ਰਿਤਾ ਅਰੋੜਾ ਵੀ ਨਜ਼ਰ ਆਈ ਹੈ । ਅੰਮ੍ਰਿਤਾ ਨੇ ਕਰੀਨਾ ਦੀ ਦੂਜੀ ਪ੍ਰੈਗਨੇਂਸੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਕਰੀਨਾ ਕਪੂਰ ਨੇ ਇਸ ਸ਼ੋਅ ਵਿੱਚ ਗੱਲ ਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਇੱਕ ਆਮ ਪਰਿਵਾਰ ਦੀਆਂ ਕੁੜੀਆਂ ਵਾਂਗ ਹੀ ਵੱਡੀ ਹੋਈ ਹੈ ਜਿਸ ਦੀ ਸਭ ਤੋਂ ਵੱਡੀ ਵਜਾ ਉਹਨਾ ਦੀ ਮਾਂ ਹੈ ।

ਹੋਰ ਵੇਖੋ : ਲੋਹੜੀ ਦਾ ਕੀ ਹੈ ਇਤਿਹਾਸ ,ਜਾਣੋ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ

Kareena, Saif with baby Taimur

ਉਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਪ੍ਰੈਕਟੀਕਲ ਹੈ ਤੇ ਉਹ ਹਰ ਫੈਸਲਾ ਬਹੁਤ ਹੀ ਸੋਚ ਸਮਝ ਕੇ ਲੈਂਦੀ ਹੈ । ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਚਾਹ ਪੀਣਾ ਦਾ ਸ਼ੌਂਕ ਹੈ ਤੇ ਸਵੇਰੇ ਉਠਦੇ ਹੀ ਉਸ ਨੂੰ ਚਾਹ ਚਾਹੀਦੀ ਹੁੰਦੀ ਹੈ ।ਚਾਹ ਪੀਣ ਤੋਂ ਬਾਅਦ ਹੀ ਉਹ ਸੈਫ ਅਲੀ ਖਾਨ ਨੂੰ ਗੁੱਡ ਮਾਰਨਿੰਗ ਕਰਦੀ ਹੈ ।

ਹੋਰ ਵੇਖੋ :ਲੋਏ ਲੋਏ ਗੀਤ ਨੂੰ ਕੌਰ ਬੀ ਨੇ ਕੁਝ ਇਸ ਅੰਦਾਜ਼ ‘ਚ ਗਾ ਕੇ ਸੁਣਾਇਆ,ਵੇਖੋ ਵੀਡਿਓ

Kareena Kapoor

ਇਸ ਸ਼ੋਅ ਵਿੱਚ ਅੰਮ੍ਰਿਤਾ ਕਰੀਨਾ ਦੀ ਦੂਸਰੀ ਪ੍ਰੈਗਨੇਂਸੀ ਨੂੰ ਲੈ ਕੇ ਕਈ ਖੁਲਾਸੇ ਕਰਦੀ ਹੈ । ਅੰਮ੍ਰਿਤਾ ਮਜ਼ਾਕ ਵਿੱਚ ਕਹਿੰਦੀ ਹੈ ਕਿ ਜੇਕਰ ਕਰੀਨਾ ਦੂਸਰੀ ਵਾਰ ਪ੍ਰੈਗਨੇਂਟ ਹੁੰਦੀ ਹੈ ਤਾਂ ਉਹ ਦੇਸ਼ ਛੱਡ ਦੇਵੇਗੀ ।ਕਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕਰੀਨਾ ਛੇਤੀ ਹੀ ਕਰਨ ਜ਼ੋਹਰ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ ਤਖਤ ਅਤੇ ਅਕਸ਼ੇ ਕੁਮਾਰ ਦੀ ਫਿਲਮ ਗੁੱਡ ਨਿਊਜ਼ ਵਿੱਚ ਆਵੇਗੀ ।