'ਭਾਰਤ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਪਾਸਪੋਰਟ ਜਾਂ ਫੀਸ ਦੇਣ ਦੀ ਲੋੜ ਨਹੀਂ' - ਇਮਰਾਨ ਖ਼ਾਨ

author-image
Ragini Joshi
New Update
'ਭਾਰਤ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਪਾਸਪੋਰਟ ਜਾਂ ਫੀਸ ਦੇਣ ਦੀ ਲੋੜ ਨਹੀਂ' - ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਰੱਖੀਆਂ 2 ਸ਼ਰਤਾਂ ਮੁਆਫ ਕਰ ਦਿੱਤੀਆਂ ਹਨ। ਖਾਨ ਨੇ ਇਸ ਬਾਰੇ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਟਵੀਟ ਵੀ ਕੀਤਾ ਹੈ।

ਹੁਣ, ਕਰਤਾਰਪੁਰ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਲਾਂਘੇ ਦੇ ਉਦਘਾਟਨ ਦੇ ਦਿਨ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ, ਲਾਂਘੇ ਦੇ ਉਦਘਾਟਨ ਦਿਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ 'ਤੇ ਕੋਈ ਫੀਸ ਨਹੀਂ ਲਈ ਜਾਏਗੀ।

ਇਮਰਾਨ ਖਾਨ ਨੇ ਟਵਿੱਟਰ 'ਤੇ ਲਿਖਿਆ,' 'ਭਾਰਤ ਤੋਂ ਕਰਤਾਰਪੁਰ ਯਾਤਰਾ ਲਈ ਆਉਣ ਵਾਲੇ ਸਿੱਖਾਂ ਲਈ, ਮੈਂ 2 ਸ਼ਰਤਾਂ ਮੁਆਫ ਕਰ ਦਿੱਤੀਆਂ ਹਨ:1 ) ਉਨ੍ਹਾਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ - ਬੱਸ ਇਕ ਪ੍ਰਮਾਣਿਕ ਆਈਡੀ ਦਿਖਾਉਣੀ ਹੋਵੇਗੀ - 2) ਉਨ੍ਹਾਂ ਨੂੰ ਹੁਣ 10 ਦਿਨ ਪਹਿਲਾਂ ਰਜਿਸਟਰ ਨਹੀਂ ਕਰਨਾ ਪਏਗਾ। ਉਦਘਾਟਨ ਵਾਲੇ ਦਿਨ ਅਤੇ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਿਹਾੜੇ 'ਤੇ ਕੋਈ ਫੀਸ ਨਹੀਂ ਲਈ ਜਾਏਗੀ।

ਵਰਨਣਯੋਗ ਹੈ ਕਿ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਤੋਂ 20 ਡਾਲਰ ਫੀਸ ਵਸੂਲ ਜਾਣ ਦੇ ਫੈਸਲੇ 'ਤੇ ਕਾਫੀ ਚਰਚਾ ਛਿੜੀ ਸੀ ਅਤੇ ਭਾਰਤ ਵੱਲੋਂ ਇਸ ਗੱਲ ਦਾ ਵਿਰੋਧ ਅਤੇ ਰੋਸ ਵੀ ਜਤਾਇਆ ਜਾ ਰਿਹਾ ਸੀ।

imran-khan kartarpur-corridor
Advertisment