ਕੌਰ ਬੀ ਕਰ ਰਹੀ ਹੈ ਲਾਈਫ ਪਲਾਨ ,14 ਫਰਵਰੀ ਨੂੰ ਲੱਗੇਗਾ ਪਤਾ 

Written by Shaminder k

Published on : February 7, 2019 7:03
kaur b
kaur b

ਕੌਰ ਬੀ ਕਰ ਰਹੀ ਹੈ ਆਪਣਾ ਲਾਈਫ ਪਲਾਨ ,ਜੀ ਹਾਂ ਕੌਰ ਬੀ ਜਲਦ ਹੀ ਕੋਈ ਖੁਸ਼ ਖਬਰੀ ਦੇਣ ਜਾ ਰਹੀ ਹੈ । ਕੀ ਹੈ ਉਹ ਖੁਸ਼ਖਬਰੀ ਇਸ ਦਾ ਖੁਲਾਸਾ ਹੋਏਗਾ ।ਚੌਦਾਂ ਫਰਵਰੀ ਨੂੰ ਜਿਸ ਦਿਨ ਕੌਰ ਬੀ ਸਪੱਸ਼ਟ ਕਰੇਗੀ ਕਿ ਆਖਿਰ ਉਹ ਕਿਸ ਤਰ੍ਹਾਂ ਦੀ ਲਾਈਫ ਪਲਾਨ ਕਰਨ ਜਾ ਰਹੀ ਹੈ ।ਜੇ ਤੁਸੀਂ ਕਿਆਸ ਲਗਾ ਰਹੇ ਹੋ ਕਿ ਰੀਅਲ ਲਾਈਫ ‘ਚ ਕੌਰ ਬੀ ਕੁਝ ਕਰਨ ਜਾ ਰਹੀ ਹੈ ਤਾਂ ਅਜਿਹਾ ਨਹੀਂ ਹੈ ,ਕਿਉਂਕਿ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟਰ ਸਾਂਝਾ ਕੀਤਾ ਹੈ ।

ਹੋਰ ਵੇਖੋ :ਮਿਸ ਪੂਜਾ ਨੇ ਕੀਤਾ ਡਾਂਸ ,ਵੀਡਿਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

View this post on Instagram

#LifePlan 14feb on my Youtube Channel🥰

A post shared by KaurB (@kaurbmusic) on

ਇਸ ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਨੇ ਲਾਈਫ ਪਲਾਨ ਗੀਤ ਦੀ ਗੱਲ ਕਰ ਰਹੀ ਹੈ ਅਤੇ ਚੌਦਾਂ ਫਰਵਰੀ ਨੂੰ ਸ਼ਾਇਦ ਇਹ ਰੋਮਾਂਟਿਕ ਗੀਤ ਵੀ ਰਿਲੀਜ਼ ਹੋਏਗਾ । ਜੋ ਵੈਲੇਂਨਟਾਈਨ ਡੇ ਦੇ ਮੌਕੇ ‘ਤੇ ਪ੍ਰੇਮੀਆਂ ਨੂੰ ਆਪਣੇ ਇਸ ਗੀਤ ਦਾ ਬਹੁਤ ਹੀ ਹੁਸੀਨ ਜਿਹਾ ਤੋਹਫਾ ਦੇਣ ਜਾ ਰਹੀ ਹੈ ।

ਹੋਰ ਵੇਖੋ :ਪੰਜਾਬੀ ਦਿਸ ਵੀਕ ‘ਚ ਦਿਖਿਆ ਨੀਡਲ ਮੈਨ ਦਾ ਜਲਵਾ ,ਵੇਖੋ ਵੀਡਿਓ

ਦੱਸ ਦਈਏ ਕਿ ਕੌਰ ਬੀ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਹੁਣ ਮੁੜ ਤੋਂ ਵੈਲੇਂਨਟਾਈਨ ਡੇ ਦੇ ਮੌਕੇ ‘ਤੇ ਆਪਣੇ ਫੈਨਸ ਨੂੰ ਤੋਹਫਾ ਦੇਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਇੱਕ ਗੀਤ ਕੱਢਿਆ ਸੀ ,ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।Be the first to comment

Leave a Reply

Your email address will not be published.


*