ਇੰਸਟਾਗ੍ਰਾਮ ਤੇ ਕੌਰ ਬੀ ਨੇ ਆਪਣਾ ਵੀਡੀਓ ਕੀਤਾ ਸਾਂਝਾ
ਕੌਰ ਬੀ punjabi singer ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਡਾਂਸ ਦੇ ਕੁਝ ਸਟੈੱਪ ਕਰਦੀ ਨਜ਼ਰ ਆ ਰਹੀ ਹੈ । ਕੌਰ ਬੀ ਨੇ ਆਪਣੇ ਇਸ ਡਾਂਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਉਹ ਆਪਣੇ ਮਸਤੀ ਦੇ ਮੂਡ ‘ਚ ਡਾਂਸ ਕਰ ਰਹੇ ਹਨ । ਕੌਰ ਬੀ ਆਪਣੇ ਵੀਡਿਓ ਅਕਸਰ ਸਾਂਝੇ ਕਰਦੇ ਰਹਿੰਦੇ ਨੇ । ਕੌਰ ਬੀ ਨੂੰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣਾ ਕਾਫੀ ਪਸੰਦ ਹੈ | ਉਹ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਵੀਡਿਓ ਆਪਣੇ ਫੈਨਸ ਨਾਲ ਸਾਂਝੇ ਕਰਦੇ ਰਹਿੰਦੇ ਹਨ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਆਪਣਾ ਇੱਕ ਵੀਡਿਓ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ |

View this post on Instagram

Ewe e Bas Funny Mood Diya Clips🙈 #LvDancing #LvThisSong #Bombeat #KamalRaja👌🔥☺️😃😜💃 #Maharani7thOct👸

A post shared by KaurB (@kaurbmusic) on

ਕਿਸੇ ਵਿਦੇਸ਼ੀ ਗੀਤ ‘ਤੇ ਡਾਂਸ ਦਾ ਇਹ ਵੀਡਿਓ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਬਹੁਤ ਹੀ ਜਲਦ ਕੌਰ ਬੀ ਆਪਣੇ ਨਵੇਂ ਗੀਤ ‘ਮਹਾਰਾਣੀ’ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ | ਇਸ ਗੀਤ ਨੂੰ ਲੈ ਕੇ ਕੌਰ ਬੀ ਕਾਫੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ‘ਬਜਟ’ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ | ਕੌਰ ਬੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਆਪਣੇ ਡਾਂਸ ਦੇ ਸਟੈੱਪਸ ਆਪਣੇ ਫੈਨਸ ਨਾਲ ਸਾਂਝੇ ਕੀਤੇ ਹਨ ।