ਜੱਟੀ ਚੱਲੇ ਤੇਰੇ ਬਜਟ ਤੋਂ ਬਾਹਰ ਮੁੰਡਿਆਂ ਵੇ ” ਕੌਰ ਬੀ “
” ਪਰਾਂਦਾ, ਐਨਗੇਜਡ ਜੱਟੀ, ਤੇਰੀ ਵੇਟ ” ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਪੰਜਾਬੀ ਗਾਇਕਾ punjabi singer ” ਕੌਰ ਬੀ ” ਨੇਂ | ਜਿਵੇਂ ਕਿ ਹਾਲ ਹੀ ਵਿੱਚ ” ਕੌਰ ਬੀ ” ਨੇਂ ਆਪਣੇ ਇੰਸਟਾਗ੍ਰਾਮ ਤੇ ਆਪਣੇ ਨਵੇਂ ਗੀਤ ਦੀ ਝਲਕ ਸਾਂਝੀ ਕੀਤੀ ਸੀ ਜਿਸਨੂੰ ਵੇਖਣ ਤੋਂ ਬਾਅਦ ਫੈਨਸ ਉਤਸਾਹਿਤ ਸਨ | ਤੁਹਾਨੂੰ ਦੱਸ ਦਈਏ ਕਿ ” ਕੌਰ ਬੀ ” ਦਾ ਨਵਾਂ ਗੀਤ ” ਬਜਟ ” ਰਿਲੀਜ ਹੋ ਚੁੱਕਾ ਹੈ | ਇਸਦੀ ਜਾਣਕਾਰੀ ” ਕੌਰ ਬੀ ” ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇਸ ਗੀਤ ਦੀ ਵੀਡੀਓ ਨੂੰ ਸਾਂਝਾ ਕਰਕੇ ਦਿੱਤੀ ਅਤੇ ਨਾਲ ਹੀ ਓਹਨਾ ਨੇਂ ਕਿਹਾ ਕਿ -: ਬਜਟ ਗੀਤ ਰਿਲੀਜ ਹੋ ਚੁੱਕਾ ਹੈ ਅਤੇ ਸਾਰੇ ਜਾਣੇ ਇਸਨੂੰ ਸ਼ੇਅਰ ਕਰੋ ਅਤੇ ਦੱਸੋ ਕਿ ਇਹ ਗੀਤ ਤੁਹਾਨੂੰ ਕਿਵੇਂ ਲੱਗਾ |

ਜਿੱਥੇ ਕਿ ਇਸ ਗੀਤ ਦੇ ਬੋਲ ” ਰਾਵ ਹੰਜਰਾ ” ਨੇਂ ਲਿਖੇ ਹਨ ਅਤੇ ਮਿਊਜ਼ਿਕ ” ਸਨੈਪੀ ” ਨੇਂ ਦਿੱਤਾ ਹੈ ਓਥੇ ਹੀ ਇਸ ਗੀਤ ਦੀ ਵੀਡੀਓ ਮਸ਼ਹੂਰ ਵੀਡੀਓ ਡਰੈਕਟਰ ” ਸੁੱਖ ਸੰਘੇੜਾ ” ਦੁਆਰਾ ਤਿਆਰ ਕੀਤੀ ਗਈ ਹੈ | ਇਸ ਗੀਤ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ” ਕੌਰ ਬੀ ” ਨੇਂ ਇਸ ਤੋਂ ਪਹਿਲਾ ਵੀ ਬਹੁਤ ਸਾਰੇ ਮਸ਼ਹੂਰ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਜਿਵੇਂ ਕਿ ਮਿੱਤਰਾਂ ਦੇ ਬੂਟ’, ਪੀਜ਼ਾ ਹੱਟ’,ਫੁਲਕਾਰੀ , ਪਰਾਂਦਾ ਆਦਿ ਅਤੇ ਇਹਨਾਂ ਗੀਤਾਂ ਨੂੰ ਲੋਕਾਂ ਨੇਂ ਕਾਫੀ ਪਸੰਦ ਕੀਤਾ ਸੀ | ਜੇਕਰ ਆਪਾਂ ਇਹਨਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਗਾਇਕੀ ਦੇ ਦੀਵਾਨੇ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵੀ ਹਨ ਅਤੇ ਓਥੋਂ ਵੀ ਇਹਨਾਂ ਦੇ ਗੀਤਾਂ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਦਾ ਆ ਰਿਹਾ ਹੈ |