ਕੌਰ ਬੀ ਦਾ ਨਵਾਂ ਗੀਤ ” ਬੱਜਟ ” ਯੂਟਿਊਬ ਤੇ ਮਚਾ ਰਿਹਾ ਧਮਾਲਾਂ

Written by Anmol Preet

Published on : September 15, 2018 12:41
ਬੜੀ ਹੀ ਮਿੱਠੀ ਅਵਾਜ਼ ਵਾਲੀ ਮਸ਼ਹੂਰ ਗਾਇਕਾ ਕੌਰ ਬੀ kaur b ਨੇ ਆਪਣੇ ਨਵੇਂ ਗੀਤ ਬਜਟ ਨਾਲ ਸਭ ਦਾ ਦਿਲ ਲੁੱਟ ਲਿਆ ਹੈ| ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਗੀਤ ‘ਬਜਟ’ punjabi song ਰਿਲੀਜ਼ ਹੋਇਆ ਹੈ ਅਤੇ ਬਹੁਤ ਧਮਾਲਾਂ ਪਾ ਰਿਹਾ ਹੈ| ਕੌਰ ਬੀ ਨੇ ਗੀਤ ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ ਜਿਸ ਨੂੰ ਉਸਨੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਲਈ ਕਿਹਾ ਸੀ ਅਤੇ ਨਾਲ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੀਤ ਬਾਰੇ ਆਪਣੀ ਪ੍ਰਤੀਕਿਰਿਆ ਦੇਣ ਲਈ ਵੀ ਕਿਹਾ ਸੀ |

View this post on Instagram

Saarea Da Dil to Dhanwaad Ene Pyar lyi Sab Khush Raho Hamesha 😍😇🙏

A post shared by KaurB (@kaurbmusic) on

ਦੱਸ ਦੇਈਏ ਕਿ ਕੌਰ ਬੀ kaur b ਦੇ ਫੈਨਸ ਨੇ ਉਹਨਾਂ ਦੀ ਗੱਲ ਨੂੰ ਬੜੇ ਪਿਆਰ ਨਾਲ ਮੰਨਿਆ ਹੈ| ਉਹਨਾਂ ਦਾ ਗੀਤ punjabi song ਕੁਝ ਦਿਨ ਵਿੱਚ ਹੀ 5 ਮਿਲੀਅਨ ਤੋਂ ਵੀ ਵੱਧ ਵਿਊਜ਼ ਪਾਰ ਕਰ ਚੁੱਕਿਆ ਹੈ ਜਿਸ ਬਾਰੇ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਹੈ| ਵੀਡੀਓ ਸਾਂਝੀ ਕਰਦੇ ਹੋਏ ਕੌਰ ਬੀ ਨੇ ਨਾਲ ਲਿਖਿਆ ਕਿ: Saarea Da Dil to Dhanwaad Ene Pyar lyi Sab Khush Raho Hamesha .

ਗੱਲ ਗੀਤ ਦੀ ਕਰੀਏ ਤਾਂ ਇਸ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ,ਜਦਕਿ ਇਸਦਾ ਵੀਡਿਓ ਸੁੱਖ ਸੰਘੇੜਾ ਨੇ ਬਣਾਇਆ ਹੈ । ਕੌਰ ਬੀ kaur b ਨੇ ਬੇਹੱਦ ਖੂਬਸੂਰਤੀ ਨਾਲ ਇਸ ਗੀਤ ‘ਚ ਜੱਟੀ ਦੇ ਸ਼ੌਕਾਂ ਦੀ ਗੱਲ ਕੀਤੀ ਹੈ । ਉੱਥੇ ਹੀ ਸੁੱਖ ਸੰਘੇੜਾ ਨੇ ਓਨੀ ਹੀ ਰੀਝ ਨਾਲ ਇਸ ਦਾ ਵੀਡਿਓ ਨੂੰ ਬਣਾਇਆ ਹੈ ।