ਲੋਏ ਲੋਏ ਗੀਤ ਨੂੰ ਕੌਰ ਬੀ ਨੇ ਕੁਝ ਇਸ ਅੰਦਾਜ਼ ‘ਚ ਗਾ ਕੇ ਸੁਣਾਇਆ,ਵੇਖੋ ਵੀਡਿਓ
kaur b
kaur b

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਗਾਏ ਗੀਤ ਨੂੰ ਗਾ ਰਹੇ ਨੇ । ਇਸ ਵੀਡਿਓ ‘ਚ ਉਹ ਉਨ੍ਹਾਂ ਦੇ ਗੀਤ ਨੂੰ ਆਪਣੇ ਹੀ ਅੰਦਾਜ਼ ਵਿੱਚ ਗਾ ਰਹੇ ਨੇ । ਇਸ ਗੀਤ ਦੇ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਪੂਰੇ ਲੈਅ ‘ਚ ਇਹ ਗੀਤ ਗਾ ਰਹੇ ਨੇ ।ਉਨ੍ਹਾਂ ਦੇ ਇਸ ਵੀਡਿਓ ਨੂੰ ਕਾਫੀ ਲੋਕਾਂ ਵੱਲੋਂ  ਪਸੰਦ ਕੀਤਾ ਜਾ ਰਿਹਾ ਹੈ । ਗੀਤ ਨੂੰ ਹੁਣ ਤੱਕ ਕਈ ਗਾਇਕਾਂ ਨੇ ਗਾਇਆ ਹੈ ।

ਹੋਰ ਵੇਖੋ : ਲੋਹੜੀ ਦਾ ਕੀ ਹੈ ਇਤਿਹਾਸ ,ਜਾਣੋ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ

 

View this post on Instagram

 

AajaMahi❤️

A post shared by KaurB (@kaurbmusic) on

ਫਿਲਮ ਯਾਰਾਨਾ ‘ਚ ਇਸ ਗੀਤ ਨੂੰ ਮਾਧੁਰੀ ਦੀਕਸ਼ਿਤ ‘ਤੇ ਫਿਲਮਾਇਆ ਗਿਆ ਸੀ ।ਇਸ ਤੋਂ ਇਲਾਵਾ ਨਸੀਬੋ ਲਾਲ ਨੇ ਵੀ ਆਪਣੇ ਹੀ ਅੰਦਾਜ਼ ‘ਚ ਨਵੇਂ ਢੰਗ ਨਾਲ ਗਾਇਆ ਸੀ ।ਉਨ੍ਹਾਂ ਨੇ ਵੀ ਸਰੋਤਿਆਂ ਦੇ ਟੇਸਟ ਨੂੰ ਵੇਖਦੇ ਹੋਏ ਨਵੇਂ ਅੰਦਾਜ਼ ‘ਚ ਗੀਤ ਨੂੰ ਗਾਇਆ ਸੀ। ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

nusrat fateh ali khan
nusrat fateh ali khan

ਇਸ ਤੋਂ ਇਲਾਵਾ ਰਾਹਤ ਫਤਿਹ ਅਲੀ ਖਾਨ ਨੇ ਵੀ ਇਸ ਗੀਤ ਨੂੰ ਬਹੁਤ ਹੀ ਪਿਆਰੇ ਅੰਦਾਜ਼ ‘ਚ ਗਾਇਆ । ਇਸ ਗੀਤ ਨੂੰ ਹੁਣ ਨਵੀਂ ਪੀੜ੍ਹੀ ਦੇ ਟੇਸਟ ਨੂੰ ਵੇਖਦਿਆਂ ਹੋਇਆਂ ਹੁਣ ਕੌਰ ਬੀ ਨੇ ਆਪਣੇ ਹੀ ਅੰਦਾਜ਼ ‘ਚ ਇਸ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਹੈ ।ਪਰ ਇਸ ਗੀਤ ਨੂੰ ਕੌਰ ਬੀ ਮਹਿਜ਼ ਦਿਲ ਪਰਚਾਉਣ ਲਈ ਗਾ ਰਹੇ ਨੇ ਜਾਂ ਫਿਰ ਇਹ ਪੂਰਾ ਗੀਤ ਕੱਢਣ ਦੀ ਤਿਆਰੀ ‘ਚ ਨੇ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋ ਸਕਿਆ ।

naseebo lal loye loye
naseebo lal loye loye