ਕੌਰ ਬੀ ਨੇ ਦਿਲ ਖਿੱਚਵੀਆਂ ਅਦਾਵਾਂ ਭਰਿਆ ਵੀਡੀਓ ਇੰਸਟਾਗ੍ਰਾਮ ਤੇ ਕੀਤਾ ਸਾਂਝਾ
ਪੰਜਾਬੀ ਸੰਗੀਤ ਜਗਤ ਦੀ ਮਹਾਰਾਣੀ ਯਾਨੀ ਕਿ punjabi singer ਕੌਰ-ਬੀ ਨੇ ਇੰਸਟਾਗ੍ਰਾਮ ‘ਤੇ ਆਪਣਾ ਇੱਕ ਵੀਡੀਓ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਉਹਨਾਂ ਨੇ ਆਪਣੇ ਅਕਾਉਂਟ ‘ਤੇ ਬਕਾਇਦਾ ਲਿਖਿਆ ਹੈ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਨਵੇਂ ਗਾਣੇ ‘ਮਹਾਰਾਣੀ’ ਨੂੰ ਪਸੰਦ ਕੀਤਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਯੂਟਿਊਬ ਚੈਨਲ ਨੂੰ ਵੀ ਸਬਸਕਰਾਇਬ ਕਰਨ ਦੀ ਅਪੀਲ ਕੀਤੀ ਹੈ ।

View this post on Instagram

Thanku Ena Saara Pyar den Lyi for my songs all around the world? Subscribe my YouTube Channel 4More Songs?❤️? Link in bio? #Maharani?

A post shared by KaurB (@kaurbmusic) on

ਇਸ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕੌਰ-ਬੀ ਆਪਣੇ ਹੀ ਗਾਣੇ ਨੂੰ ਗੁਨਗੁਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ । ਕਈਆਂ ਨੇ ਤਾਂ ਕਮੈਂਟ ਵੀ ਕੀਤੇ ਹਨ । ਕੌਰ-ਬੀ ਦੇ ਗਾਣੇ ‘ਮਹਾਰਾਣੀ’ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿਖੇ ਹਨ ਤੇ ਇਸ ਗੀਤ ਦੀ ਵੀਡਿਓ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ ।

Image result for kaur b

ਇਸ ਤੋਂ ਪਹਿਲਾ ਵੀ ਕੌਰ-ਬੀ ਸ਼ੋਸਲ ਮੀਡੀਆ ‘ਤੇ ਆਪਣੀਆਂ ਵੀਡੀਓ ਜਾਰੀ ਕਰਦੇ ਰਹਿੰਦੇ ਹਨ ਤੇ ਇਸ ਤਰ੍ਹਾਂ ਦੀਆਂ ਵੀਡੀਓ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਉਹਨਾਂ ਦੇ ਖੂਬ ਚਰਚੇ ਰਹਿੰਦੇ ਹਨ । ਕੌਰ-ਬੀ ਦੇ ਪ੍ਰਸ਼ੰਸਕ ਉਹਨਾਂ ਦੀ ਨਵੀਂ ਵੀਡਿਓ ਦੇ ਇੰਤਜ਼ਾਰ ਵਿੱਚ ਰਹਿੰਦੇ ਹਨ ।