ਕੌਣ ਹੈ ਜੋ ਕੌਰ ਬੀ ਤੇ ਮਰਦਾ ਹੈ ਪਰ ਕਹਿਣੋ ਡਰਦਾ ਹੈ, ਇੰਸਟਾਗ੍ਰਾਮ ਤੇ ਵੀਡੀਓ ਕੀਤਾ ਸਾਂਝਾ
ਬਹੁਤ ਹੀ ਜਲਦ ਕੌਰ ਬੀ ਦਾ ਨਵਾਂ ਗੀਤ ਰਿਲੀਜ ਹੋਣ ਜਾ ਰਿਹਾ ਹੈ ਜਿਸਦਾ ਨਾਮ ਹੈ punjabi song ” ਮਹਾਰਾਣੀ ” | ਇਸ ਗੀਤ ਨੂੰ ਫੈਨਸ ਵੱਲੋਂ ਵੀ ਬਹੁਤ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਹੈ | ਦੱਸ ਦਈਏ ਕਿ ਹਾਲ ਹੀ ਵਿੱਚ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ ‘ਚ ਉਹ ਆਪਣੇ ਇਸ ਗੀਤ ਨੂੰ ਗੁਣਗੁਣਾਉਂਦੀ ਹੋਈ ਨਜ਼ਰ ਆ ਰਹੀ ਹੈ । ‘ਨੀ ਮੇਰੇ ਉੱਤੇ ਉਹ ਮਰਦਾ ਨਾਲੇ ਮੈਨੂੰ ਕਹਿਣੋਂ ਡਰਦਾ’ ਇਸ ਗੀਤ ਦੇ ਬੋਲ ਲਿਖੇ ਨੇ ਜੰਗ ਸੰਧੂ ਨੇ | ਜਦ ਕਿ ਸੰਗੀਤਬੱਧ ਖੁਦ ਕੌਰ ਬੀ ਨੇ ਕੀਤਾ ਹੈ | ਇਸ ਗੀਤ ਦਾ ਆਡੀਓ ਤਾਂ ਬਹੁਤ ਹੀ ਵਧੀਆ ਹੈ ਅਤੇ ਬੋਲ ਵੀ ਜੰਗ ਸੰਧੂ ਨੇ ਬਹੁਤ ਹੀ ਵਧੀਆ ਲਿਖੇ ਨੇ ਇਸ ਗੀਤ ਦਾ ਪੂਰਾ ਵੀਡਿਓ ਕੱਲ੍ਹ ਤੁਹਾਨੂੰ ਵੇਖਣ ਨੂੰ ਮਿਲੇਗਾ |

View this post on Instagram

1Day to go FullAudio #Maharani Cheti Cheti Kr lao Subscribe Youtube Channel #KaurbOfficial ❤️??

A post shared by KaurB (@kaurbmusic) on

ਕੌਰ ਬੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ । ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਪੀੜ੍ਹੀ ਲਈ ਉਨ੍ਹਾਂ ਨੇ ਕਈ ਗੀਤ ਗਾਏ ਨੇ ਭਾਵੇਂ ਉਹ ‘ਪੀਜ਼ਾ ਹੱਟ’ ਹੋਵੇ, ‘ਬਜਟ’, ‘ਮਿੱਤਰਾਂ ਦੇ ਬੂਟ’ ਹੋਣ ਜਾਂ ਫਿਰ ਕੋਈ ਹੋਰ ਗੀਤ ਅਣਗਿਣਤ ਗੀਤਾਂ ‘ਚ ਉਨ੍ਹਾਂ ਨੇ ਨੌਜਵਾਨਾਂ ਦੀ ਗੱਲ ਕੀਤੀ ਹੈ |

ਹੁਣ ਉਹ ਮੁੜ ਤੋਂ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ ‘ਮਹਾਰਾਣੀ’ ਜਿਸ ‘ਚ ਉਹ ਨੌਜਵਾਨਾਂ ਦਾ ਕਿਸੇ ਮੁਟਿਆਰ ਨਾਲ ਪਿਆਰ ਦੀ ਗੱਲ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹ ਨੌਜਵਾਨ ਇੱਕ ਕੁੜ੍ਹੀ ‘ਤੇ ਮਰਦਾ ਹੈ । ਕੌਰ ਬੀ ਦਾ ਇਹ ਗੀਤ ਨੌਜਵਾਨਾਂ ਨੂੰ ਕਿੰਨਾ ਪਸੰਦ ਆਉਂਦਾ ਇਹ ਤਾਂ ਕੱਲ੍ਹ ਹੀ ਪਤਾ ਲੱਗ ਸਕਦਾ ਹੈ । ਕਿਉਂਕਿ ਫਿਲਹਾਲ ਤਾਂ ਤੁਸੀਂ ਉਨ੍ਹਾਂ ਦੇ ਇਸ ਨਵੇਂ ਗੀਤ ਦੀ ਆਡੀਓ ਸੁਣ ਸਕਦੇ ਹੋ ਪਰ ਪੂਰਾ ਗੀਤ ਸੁਣਨ ਲਈ ਤੁਹਾਨੂੰ ਅਜੇ ਇੰਤਜ਼ਾਰ ਕਰਨਾ ਪਵੇਗਾ ਕੱਲ੍ਹ ਦਾ |