ਕੀ ਸੰਨੀ ਲਿਓਨੀ ਦੇ ਜੀਵਨ ਤੇ ਅਧਾਰਿਤ ਫ਼ਿਲਮ ” ਕਿਰਨਜੀਤ ਕੌਰ ਦੀ ਅਨਟੋਲਡ ” ਵਿੱਚੋ ” ਕੌਰ ” ਹਟਾਇਆ ਜਾਵੇਗਾ ?
ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੰਨੀ ਲਿਓਨੀ ਦੇ ਜੀਵਨ ’ਤੇ ਬਣੀ ਵੈੱਬ ਫਿਲਮ ਜਿਸਦਾ ਦਾ ਨਾਂ ‘ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ ਸੰਨੀ ਲਿਓਨ ਹੈ, ਜਿਸ ਨੂੰ ਜਲਦੀ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।

ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਸ ਵੈੱਬ ਫਿਲਮ ਦੇ ਨਾਮ ਤੇ ਇਤਰਾਜ਼ ਕੀਤਾ ਹੈ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਸ ਫ਼ਿਲਮ ਦੇ ਨਿਰਮਾਤਾ ਨੂੰ ਇਤਰਾਜ਼ ਪੱਤਰ ਵੀ ਭੇਜਿਆ ਹੈ | ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਉਹਨਾਂ ਨੂੰ ਇਸ ਫ਼ਿਲਮ ਦੇ ਨਾਂ ਵਿੱਚ ਵਰਤੇ ਗਏ ” ਕੌਰ ” ਸ਼ਬਦ ਤੇ ਇਤਰਾਜ਼ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕੌਰ ਸ਼ਬਦ ਨੂੰ ਸਿੱਖ ਔਰਤਾਂ ਦੇ ਨਾਂ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਇੱਕ ਸਿੱਖ ਧਰਮ ਵਿੱਚ ਸਨਮਾਨਿਤ ਸ਼ਬਦ ਹੈ |

ਉਹਨਾਂ ਇਹ ਕਿਹਾ ਕਿ ਇਸ ਫ਼ਿਲਮ ਅਦਾਕਾਰਾ ਨਾਲ ਕਾਫੀ ਵਿਵਾਦ ਵੀ ਜੁੜੇ ਹੋਏ ਹਨ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਵੈੱਬ ਫਿਲਮ ਦੇ ਨਾਂ ਤੇ ਇਤਰਾਜ਼ ਕੀਤਾ ਗਿਆ | ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲਾ ਹੀ ਇਸ ਤੇ ਇਤਰਾਜ਼ ਕਰਤਾ ਸੀ ਅਤੇ ਇਸਦਾ ਇਤਰਾਜ਼ ਪੱਤਰ ਵੀ ਭੇਜਿਆ ਸੀ |