ਇੰਸਟਾਗ੍ਰਾਮ ਤੇ ਕੌਰ ਬੀ ਨੇਂ ਆਪਣਾ ਵੀਡੀਓ ਕੀਤਾ ਸਾਂਝਾ
ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ ‘ਚ ਉਹ ਆਪਣੇ punjabi song ਗੀਤਾਂ ਬਾਰੇ ਜਾਣਕਾਰੀ ਦੇ ਰਹੇ ਹਨ । ਉਨ੍ਹਾਂ ਨੇ ਇਸ ਵੀਡਿਓ ‘ਚ ਕਿਹਾ ਕਿ ਉਨ੍ਹਾਂ ਨੇ ਆਪਣੇ ਗੀਤਾਂ ‘ਚ ਸਮਾਜ ਦੇ ਹਰ ਵਰਗ ਦੀ ਗੱਲ ਕੀਤੀ ਹੈ । ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਪੀੜ੍ਹੀ ਲਈ ਉਨ੍ਹਾਂ ਨੇ ਕਈ ਗੀਤ ਗਾਏ ਨੇ ਭਾਵੇਂ ਉਹ ‘ਪੀਜ਼ਾ ਹੱਟ’ ਹੋਵੇ, ‘ਬਜਟ’, ‘ਮਿੱਤਰਾਂ ਦੇ ਬੂਟ’ ਹੋਣ ਜਾਂ ਫਿਰ ਹੋਰ ਕਈ ਗੀਤ ਅਣਗਿਣਤ ਗੀਤਾਂ ‘ਚ ਉਨ੍ਹਾਂ ਨੇ ਨੌਜਵਾਨਾਂ ਲਈ ਗਾਏ ਹਨ ਜੋ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਨੇ ।

View this post on Instagram

Mera 1st Audio Song Mere Channel te kro lao fer Cheti Cheti Subscribe #KaurBOfficial ??❤️

A post shared by KaurB (@kaurbmusic) on

ਹੁਣ ਉਹ ਮੁੜ ਤੋਂ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ | ਜਿਸ ‘ਚ ਉਹ ਨੌਜਵਾਨਾਂ ਦਾ ਕਿਸੇ ਮੁਟਿਆਰ ਨਾਲ ਪਿਆਰ ਦੀ ਗੱਲ ਕਰਨਗੇ । ਇਹ ਗੀਤ ਕਦੋਂ ਆ ਰਿਹਾ ਹੈ ਇਸ ਬਾਰੇ ਅਜੇ ਕੌਰ ਬੀ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ | ਪਰ ਕੌਰ ਬੀ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਫੋਟੋ ਵੀ ਸਾਂਝੀ ਕੀਤੀ ਹੈ ਜਿਸ ‘ਚ ਉਹ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਏਨੀ ਵਧੀਆ ਜ਼ਿੰਦਗੀ ਦੇਣ ਲਈ ਪ੍ਰਮਾਤਮਾ ਦਾ ਸ਼ੁਕਰੀਆ |