ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਨੇ ਤੋੜੇ ਕਈ ਰਿਕਾਰਡ, ਸੱਤ ਦਿਨਾਂ ਚ ਕਮਾਏ 100 ਕਰੋੜ
akshay kesari

ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਜਿਹੜੀ 21 ਮਾਰਚ ਹੋਲੀ ਵਾਲੇ ਦਿਨ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਸੀ । ਰਿਲੀਜ਼ ਦੇ ਦਿਨ ਤੋਂ ਹੀ ਫਿਲਮ ਦਾ ਬਾਕਸ ਆਫਿਸ ‘ਤੇ ਜਲਵਾ ਜਾਰੀ ਹੈ | ਕੇਸਰੀ ਨੇ ਰਿਲੀਜ਼ ਦੇ 7ਵੇਂ ਦਿਨ 100 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋ ਗਈ ਹੈ ਅਤੇ ਇਸ ਦੇ ਨਾਲ ਹੀ 2019 ਦੀ ਸਭ ਤੋਂ ਤੇਜ਼ 100 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋਣ ਦਾ ਰਿਕਾਰਡ ਬਣਾ ਦਿੱਤਾ ਹੈ |

ਬੁੱਧਵਾਰ ਨੂੰ ਫਿਲਮ 6.50 ਕਰੋੜ ਦੀ ਕਮਾਈ ਕਰਕੇ 100 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋਈ ਹੈ | ਫਿਲਮ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡਿਆ ਦੇ ਜ਼ਰੀਏ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਫ਼ਿਲਮ ਸਤਵੇਂ ਦਿਨ 100 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋ ਚੁੱਕੀ ਹੈ | ਫਿਲਮ ਕੇਸਰੀ ਨੇ 2019 ‘ਚ ਸਭ ਤੋਂ ਵੱਡੀ ਓਪਨਿੰਗ ਕੀਤੀ ਹੈ । ਫਿਲਮ ਨੇ ਪਹਿਲੇ ਦਿਨ ਹੀ 21.50 ਕਰੋੜ ਰੁਪਏ ਕਮਾ ਲਏ ਸਨ | ਫਿਲਮ ਗੋਲਡ ਤੋਂ ਬਾਅਦ ਅਕਸ਼ੈ ਕੁਮਾਰ ਦੀ ਕੇਸਰੀ ਫਿਲਮ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਬਣ ਚੁੱਕੀ ਹੈ | ਆਈ ਪੀ ਐੱਲ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਹੈ ਜਿਸ ਦਾ ਅਸਰ ਬਾਕਸ ਆਫਿਸ ‘ਤੇ ਦੇਖਣ ਨੂੰ ਵੀ ਮਿਲ ਰਿਹਾ ਹੈ | ਪਰ ਕੇਸਰੀ ਫ਼ਿਲਮੀ ਦੀ ਤਾਬੜ ਤੋੜ ਕਮਾਈ ਜਾਰੀ ਹੈ | ਹੁਣ ਮੇਕਰਜ਼ ਦੀਆਂ ਨਜ਼ਰਾਂ ਦੂਜੇ ਹਫਤੇ ‘ਤੇ ਟਿਕੀਆਂ ਹਨ |

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਦੂਜੇ ਹਫਤੇ ‘ਚ ਚੰਗੀ ਕਮਾਈ ਕਰ ਸਕਦੀ ਹੈ | ਫਿਲਮ ਨੂੰ ਹਰ ਪੱਖੋਂ ਸਰਾਹਿਆ ਜਾ ਰਿਹਾ ਹੈ | ਕ੍ਰਿਟਿਕਸ ਨੇ ਵੀ ਫਿਲਮ ਕੇਸਰੀ ਨੂੰ ਚੰਗੀ ਰੇਟਿੰਗ ਦਿੱਤੀ ਹੈ | ਅਨੁਰਾਗ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫਿਲਮ ਕੇਸਰੀ ਆਉਣ ਵਾਲੇ ਸਮੇਂ ‘ਚ ਹੋਰ ਵੀ ਵੱਡੇ ਰਿਕਾਰਡ ਕਾਇਮ ਕਰ ਸਕਦੀ ਹੈ |