” ਖਾਨ ਸਾਬ ” ਦਾ ਨਵਾਂ ਗੀਤ ” ਨਰਾਜਗੀ ” ਕਰ ਰਿਹਾ ਯੂਟਿਊਬ ਤੇ ਟਰੈਂਡ , ਵੇਖੋ ਵੀਡੀਓ
Khan Saab

ਲਓ ਜੀ ਇੰਤਜ਼ਾਰ ਦੀਆ ਘੜੀਆਂ ਖਤਮ ਹੋਈਆਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ punjabi singer ” ਖ਼ਾਨ ਸਾਬ ” ਨੇਂ ਆਪਣਾ ਇੱਕ ਹੋਰ ਪੰਜਾਬੀ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਦਿੱਤਾ ਹੈ ਉਸ ਗੀਤ ਦਾ ਨਾਮ ਹੈ ” ਨਰਾਜਗੀ ” | ਜਿਵੇਂ ਕਿ ਕੁੱਝ ਦਿਨ ਪਹਿਲਾ ਵੀ ਅਸੀਂ ਤੁਹਾਨੂੰ ਇਸ ਗੀਤ ਦੇ ਟੀਜ਼ਰ ਦੇ ਨਾਲ ਇਸ ਗੀਤ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਹਾਲ ਹੀ ਵਿੱਚ ਹੁਣ ਇਹਨਾਂ ਦਾ ਪੂਰਾ ਗੀਤ ਰਿਲੀਜ ਹੋ ਚੁੱਕਾ ਹੈ | ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੀ ਵੀਡੀਓ ” ਖ਼ਾਨ ਸਾਬ ” ਨੇਂ ਆਪਣੇ ਫੇਸਬੁੱਕ ਦੇ ਜਰੀਏ ਵੀ ਸੱਭ ਨਾਲ ਸਾਂਝੀ ਕੀਤੀ ਹੈ | ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਇਸ ਗੀਤ ਦੇ ਬੋਲ ” ਨਿਰਮਾਣ ” ਨੇਂ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਲਵਲੀ ਅਖਤਰ ” ਵੱਲੋਂ ਦਿੱਤਾ ਗਿਆ ਹੈ | ਇਸ ਗੀਤ ਦੀ ਵੀਡੀਓ ਬਹੁਤ ਹੀ ਸੁੰਦਰ ਅਤੇ ਦਿਲ ਨੂੰ ਛੁਹਨ ਵਾਲੀ ਹੈ ਜੋ ਕਿ ” ਪ੍ਰਿੰਸ 810 ” ਵਲੋਂ ਬਣਾਈ ਗਈ ਹੈ | ਇਹ ਗੀਤ ਯੂਟਿਊਬ ਤੇ ਵੀ ਕਾਫੀ ਟਰੈਂਡ ਕਰ ਰਿਹਾ ਹੈ |

ਖਾਨ ਸਾਬ ਇਸ ਤੋਂ ਪਹਿਲਾ ਵੀ ਬਹੁਤ ਹੀ ਸੁੰਦਰ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਅਤੇ ਓਹਨਾ ਦੇ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਹੀ ਪਿਆਰ ਦਿੱਤਾ ਗਿਆ ਜਿਵੇਂ ਕਿ -: ‘ਜ਼ਿੰਦਗੀ ਤੇਰੇ ਨਾਲ’, ‘ਰਿਮ ਝਿਮ’, ‘ਬੇਕਦਰਾ’, ‘ਸੱਜਣਾ’ ਆਦਿ |