ਕੈਨੇਡਾ 'ਚ ਜਹਾਜ਼ ਕ੍ਰੈਸ਼ ਹੋਣ ਨਾਲ ਹੋਈਆਂ 7 ਮੌਤਾਂ, ਪੁਲਿਸ ਨੇ ਕੀਤੀ ਪੁਸ਼ਟੀ!!

author-image
Ragini Joshi
New Update
ਕੈਨੇਡਾ 'ਚ ਜਹਾਜ਼ ਕ੍ਰੈਸ਼ ਹੋਣ ਨਾਲ ਹੋਈਆਂ ਕਈ ਮੌਤਾਂ, ਪੁਲਿਸ ਨੇ ਕੀਤੀ ਪੁਸ਼ਟੀ!!

ਅਪਡੇਟ : ਕ੍ਰੈਸ਼ 'ਚ ਕੁੱਲ 7 ਲੋਕਾਂ ਦੀ ਜਾਨ ਗਈ ਹੈ।

ਕਿੰਗਸਟਨ ਸ਼ਹਿਰ ਦੇ ਉੱਤਰ ਪੱਛਮੀ ਹਿੱਸੇ ਵਿੱਚ ਇੱਕ ਛੋਟਾ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ "ਕਈ ਮੌਤਾਂ" ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ, ਜਿਸਦੀ ਕਿੰਗਸਟਨ ਪੁਲਿਸ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ।

ਪੁਲਿਸ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਟਰਾਂਸਪੋਰਟ ਕਨੈਡਾ ਵੱਲੋਂ ਇਸ ਹਾਦਸੇ ਸਬੰਧੀ ਇੱਕ ਸਾਂਝੀ ਜਾਂਚ ਦੀ ਸ਼ੁਰੂਆਤ ਕਰੇਗੀ।

ਅਧਿਕਾਰੀਆਂ ਵੱਲੋਂ ਬੁੱਧਵਾਰ ਸ਼ਾਮ ਨੂੰ ਕਈ ਘੰਟਿਆਂ ਲਈ ਸੜਕਾਂ ਜਾਮ ਰੱਖੀਆਂ ਗਈਆਂ ਕਿਉਂਕਿ ਹੈਲੀਕਾਪਟਰਾਂ ਸਮੇਤ ਸਰਚ ਅਤੇ ਬਚਾਅ ਅਮਲੇ ਵੱਲੋਂ ਛੋਟੇ ਜਹਾਜ਼ ਦੀ ਭਾਲ ਕੀਤੀ ਜਾ ਰਹੀ ਸੀ। ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਮਿਲੀ ਜਾਣਕਾਟੀ ਮੁਤਾਬਕ, ਜਹਾਜ਼ ਇੱਕ ਛੋਟਾ, ਸਿੰਗਲ ਇੰਜਣ ਵਾਲਾ ਜਹਾਜ਼ ਹੈ ਜਿਸ ਨੂੰ "ਪਾਈਪਰ ਪੀਏ -32" ਕਿਹਾ ਜਾਂਦਾ ਹੈ, ਜਿਸ ਵਿੱਚ ਛੇ ਵਿਅਕਤੀ ਬੈਠਦੇ ਹਨ।

Advertisment

kingston-plane-crash many-people-dead
Advertisment