ਕਬੀਰ ਬੇਦੀ ਦਾ ਅੱਜ 73ਵਾਂ ਜਨਮ ਦਿਨ ,ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ
kabir bedi
kabir bedi

ਕਬੀਰ ਬੇਦੀ ਇੱਕ ਅਜਿਹੀ ਸ਼ਖਸੀਅਤ ਜੋ ਆਪਣੇ ਅਫੇਅਰਸ ਕਰਕੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਨੇ ਅੱਜ ਆਪਣਾ ੭੩ਵਾਂ ਜਨਮ ਦਿਨ ਮਨਾ ਰਹੇ ਨੇ।ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਦੱਸਾਂਗੇ  ਕਬੀਰ ਬੇਦੀ ਬਾਰੇ ਜੋ ਆਪਣੇ ਵਿਆਹ ਅਤੇ ਅਫੇਅਰਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਨੇ । ਅਦਾਕਾਰਾ ਪਰਵੀਨ ਬਾਬੀ ਦੇ ਨਾਲ ਉਨ੍ਹਾਂ ਦੇ ਅਫੇਅਰ ਨੇ ਵੀ ਖੂਬ ਚਰਚਾ ਵਟੋਰੀ ਸੀ ।

ਹੋਰ ਵੇਖੋ :ਕਰਤਾਰ ਰਮਲਾ ਦੀ ਕਾਮਯਾਬੀ ਪਿੱਛੇ ਮੁਹੰਮਦ ਸਦੀਕ ਦਾ ਹੈ ਵੱਡਾ ਹੱਥ ,ਜਾਣੋ ਗਾਇਕ ਕਰਤਾਰ ਰਮਲਾ ਬਾਰੇ

kabir bedi
kabir bedi

ਉਨ੍ਹਾਂ ਦੀ ਧੀ ਦੀ ਉਮਰ ਤੋਂ ਘੱਟ ਉਮਰ ਉਨ੍ਹਾਂ ਦੀ ਪਤਨੀ ਦੀ ਜਿਸ ਨਾਲ ਉਨ੍ਹਾਂ ਨੇ ਚੌਥਾ ਵਿਆਹ ਰਚਾਇਆ ਹੈ ।ਉਨ੍ਹਾਂ ਨੇ ਪਹਿਲਾ ਵਿਆਹ ਓਡੀਸ਼ੀ ਡਾਂਸਰ ਪ੍ਰੋਤਿਮਾ ਗੌਰੀ ਬੇਦੀ ਨੇ ਕੀਤਾ ਸੀ । ਅਦਾਕਾਰਾ ਪੂਜਾ ਬੇਦੀ ਪ੍ਰੋਤਿਮਾ ਅਤੇ ਕਬੀਰ ਦੀ ਹੀ ਧੀ ਹੈ ।ਪਰ ਇਹ ਵਿਆਹ ਸਿਰੇ ਨਹੀਂ ਸੀ ਚੜ ਸਕਿਆ ।

ਹੋਰ ਵੇਖੋ :ਇੱਕ ਸ਼ੋਅ ਦੌਰਾਨ ਕਰੀਨਾ ਕਪੂਰ ਨੇ ਕੀਤੇ ਕਈ ਅਹਿਮ ਖੁਲਾਸੇ ,ਦੂਜੀ ਪ੍ਰੈਗਨੇਂਸੀ ‘ਤੇ ਵੀ ਬੋਲੀ ਕਰੀਨਾ

kabir bedi
kabir bedi

ਕੁਝ ਸਮੇਂ ਤੱਕ ਇੱਕਠਿਆਂ ਰਹਿਣ ਤੋਂ ਬਾਅਦ ਦੋਨਾਂ ਦਾ ਤਲਾਕ ਹੋ ਗਿਆ ਸੀ । ਜਿਸ ਤੋਂ ਬਾਅਦ ਕਬੀਰ ਬੇਦੀ ਨੇ ਬ੍ਰਿਟਿਸ਼ ਫੈਸ਼ਨ ਡਿਜ਼ਾਇਨਰ ਸੁਜ਼ੈਨ ਨਾਲ ਵਿਆਹ ਰਚਾਇਆ ਪਰ ਬਦਨਸੀਬੀ ਇਹ ਰਹੀ ਕਿ ਇਹ ਵਿਆਹ ਵੀ ਨਾਕਾਮ ਰਿਹਾ ।ਕੁਝ ਸਮੇਂ ਬਾਅਦ ਹੀ ਦੋਨਾਂ ਨੇ ਤਲਾਕ ਲੈ  ਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਉੱਨੀ ਸੌ ਬਾਨਵੇਂ ‘ਚ ਨਿੱਕੀ ਨਾਲ ਵਿਆਹ ਕਰਵਾ ਲਿਆ ਪਰ ਹਰ ਵਾਰ ਦੀ ਤਰ੍ਹਾਂ ਇਸ ਰਿਸ਼ਤੇ ਦਾ ਅੰਤ ਵੀ ਤਲਾਕ ਦੇ ਨਾਲ ਹੋ ਗਿਆ ।

kabir bedi
kabir bedi

ਪਰ ਇਸ ਸਭ ਦੇ ਬਾਵਜੂਦ ਵੀ ਰੰਗੀਨ ਮਿਜਾਜ਼  ਕਬੀਰ ਬੇਦੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਸੱਤਰ ਸਾਲ ਦੀ ਉਮਰ ‘ਚ ਪਰਵੀਨ ਦੋਸਾਂਝ ਨਾਲ ਸਾਲ ਦੋ ਹਜ਼ਾਰ ਸੋਲਾਂ ‘ਚ ਚੌਥਾ ਵਿਆਹ ਕਰਵਾ ਲਿਆ । ਦੋਨਾਂ ਨੇ ਕਰੀਬ ਦਸ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਰਚਾਇਆ ਸੀ ਅਤੇ ਦੱਸਿਆ ਜਾਂਦਾ ਹੈ ਕਿ ਇਸ ਵਿਆਹ ਤੋਂ ਨਰਾਜ਼ ਉਨ੍ਹਾਂ ਦੀ ਧੀ ਪੂਜਾ ਬੇਦੀ ਦੇ ਉਨ੍ਹਾਂ ਨਾਲ ਰਿਸ਼ਤੇ ਵਿਗੜ ਗਏ ਸਨ ।