ਕਿਵੇਂ ਪਿਆ ਗੁਰਦੁਆਰਾ ਸਾਹਿਬ ਦਾ ਨਾਂਅ ਅੰਬ ਸਾਹਿਬ ,ਜਾਣੋ ਪੂਰਾ ਇਤਿਹਾਸ ,ਵੇਖੋ ਵੀਡਿਓ
amab sahib
amab sahib

ਗੁਰੁ ਸਾਹਿਬਾਨ ਨੇ ਜਿਸ ਵੀ ਪਾਵਨ ਅਸਥਾਨ ‘ਤੇ ਆਪਣੇ ਚਰਨ ਪਾਏ ਉਸ ਧਰਤੀ ਨੂੰ ਹੀ ਭਾਗ ਲੱਗ ਗਏ । ਸਤਿਗੁਰੂ ਅਤੇ ਉਸ ਦੇ ਸੱਚੇ ਸੇਵਕ ਨੂੰ ਸਤਿਗੁਰੂ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਂਦੇ । ਭਾਵੇਂ ਉਹ ਕੋਈ ਦੁਨਿਆਵੀ ਸੁੱੱਖ ਹੋਵੇ ਜਾਂ ਫਿਰ ਅਲੌਕਿਕ ਅਨੰਦ ਯਾਨੀ ਗੁਰਮਤ ਦੀ ਗੱਲ ਹੋਵੇ । ਉਹ ਹਰ ਤਰ੍ਹਾਂ ਦੀਆਂ ਖੁਸ਼ੀਆਂ ਨਾਲ ਸਰੋਬਾਰ ਕਰ ਦਿੰਦਾ ਹੈ । ਅੱਜ ਅਜਿਹੇ ਹੀ ਇੱਕ ਗੁਰੁ ਦੇ ਸੇਵਕ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜੀ ਹਾਂ ਇਹ ਗੁਰਦੁਆਰਾ ਪਾਤਸ਼ਾਹੀ ਸੱਤਵੀਂ ਨਾਲ ਸਬੰਧਤ ਹੈ। ਪੰਜਾਬ ਦੇ ਪਿੰਡ ਲੰਬੀਆਂ ਦਾ ਗੁਰਸਿੱਖ ਭਾਈ ਕੁਰਮ ਜੀ ਸੀ ।ਭਾਈ ਕੁਰਮ ਜੀ ਨੂੰ ਗੁਰੁ ਦਰਸ਼ਨਾਂ ਦੀ ਤਾਂਘ ਹਰ ਵੇਲੇ ਰਹਿੰਦੀ ਸੀ ।ਇੱਕ ਦਿਨ ਜਦੋਂ ਉਸ ਨੂੰ ਖਬਰ ਮਿਲੀ ਕਿ ਪੰਜਵੇਂ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਦਰਬਾਰ ਸਾਹਿਬ ਆਏ ਨੇ ਤਾਂ ਭਾਈ ਕੁਰਮ ਜੀ ਤੋਂ ਰਿਹਾ ਨਹੀਂ ਗਿਆ ਤਾਂ ਉਹ ਦਰਬਾਰ ਸਾਹਿਬ ਚਲੇ ਗਏ ਗੁਰੁ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ । ਗੁਰਮਤ ਗਿਆਨ ਤੋਂ ਬਾਅਦ ਕਾਬਲ ਦੇ ਸ਼ਰਧਾਲੂਆਾਂ ਵੱਲੋਂ ਲਿਆਂਦੇ ਗਏ ਅੰਬ ਪ੍ਰਸਾਦ ਦੇ ਤੌਰ ‘ਤੇ ਵੰਡੇ ਗਏ ।

ਹੋਰ ਵੇਖੋ :ਧਰਮਿੰਦਰ ਹਨ ਜ਼ਮੀਨ ਨਾਲ ਜੁੜੇ ਅਦਾਕਾਰ ,ਵੇਖੋ ਆਪਣੇ ਫਾਰਮ ਹਾਊਸ ‘ਚ ਕਿਵੇਂ ਕਰਦੇ ਨੇ ਮਿਹਨਤ

gurdwara amb sahib के लिए इमेज परिणाम

ਭਾਈ ਸਾਹਿਬ ਨੇ ਉਸ ਵੇਲੇ ਅੰਬ ਤਾਂ ਲੈ ਲਿਆ ਪਰ ਅਗਲੀ ਸਵੇਰ ਉਹ ਗੁਰੁ ਅਰਜਨ ਦੇਵ ਜੀ ਦੀ ਹਜੂਰੀ ‘ਚ ਪਹੁੰਚ ਗਏ ਅੰਬ ਉਨ੍ਹਾਂ ਦੇ ਚਰਨਾਂ ‘ਚ ਰੱਖਦੇ ਹੋਏ ਕਿਹਾ ਕਿ ਗੁਰੁ ਸਾਹਿਬ ਮੈਂ ਤਾਂ ਖੁਦ ਅੰਬਾਂ ਦੇ ਦੇਸ਼ ਚੋਂ ਆਇਆ ਹਾਂ ਪਰ ਆਇਆ ਮੈਂ ਖਾਲੀ ।ਭਾਈ ਕੁਰਮ ਜੀ ਨੇ ਅੰਬ ਚਰਨਾਂ ‘ਚ ਰੱਖ ਦਿੱਤਾ । ਇਸ ਤੇ ਗੁਰੁ ਸਾਹਿਬ ਨੇ ਆਖਿਆ ਕਿ ਭਾਈ ਕੁਰਮ ਜੀ ਇਹ ਪ੍ਰਸਾਦ ਲੈ ਲਓ ਅਤੇ ਅਸੀਂ ਸੱਤਵੇਂ ਜਾਮੇ ‘ਚ ਆ ਕੇ ਇਹ ਅੰਬ ਤੁਹਾਡੇ ਬਾਗ ‘ਚ ਆ ਕੇ ਖਾਵਾਂਗੇ ।

ਹੋਰ ਵੇਖੋ :ਪਿਤਾ ਸੈਫ ਅਲੀ ਖਾਨ ਨਾਲ ਸ਼ੂਟਿੰਗ ‘ਤੇ ਮਸਤੀ ਕਰਦੇ ਵਿਖਾਈ ਦਿੱਤੇ ਤੈਮੂਰ ਅਲੀ ਖਾਨ

gurdwara amb sahib के लिए इमेज परिणाम

ਇਸੇ ਤਰ੍ਹਾਂ ਇੱਕ ਦਿਨ ਭਾਈ ਕੁਰਮ ਦਸੰਬਰ ਦੇ ਮਹੀਨੇ ਅੰਬਾਂ ਦੇ ਬਾਗ ‘ਚ ਬੈਠੇ ਸੋਚ ਰਹੇ ਸਨ ਕਿ ਹੁਣ ਉਨ੍ਹਾਂ ਦੀ ਇੱਛਾ ਕਦੇ ਵੀ ਪੂਰੇ ਨਹੀਂ ਹਵੇਗੀ ।ਪਰ ਦੂਜੇ ਪਾਸਿਓਂ ਘੋੜਿਆਂ ਦੇ ਆਉਣ ਦੀ ਅਵਾਜ਼ ਉਸ ਦੇ ਕੰਨਾਂ ‘ਚ ਪਈ । ਭਾਈ ਕੁਰਮ ਵੇਖਦੇ ਹਨ ਕਿ ਗੁਰੁ ਹਰਿ ਰਾਏ ਸਾਹਿਬ ਜੀ ਉਸੇ ਵੱਲ ਹੀ ਆ ਰਹੇ ਨੇ । ਆਉਂਦਿਆਂ ਹੀ ਗੁਰੁ ਸਾਹਿਬ ਨੇ ਆਖਿਆ ਕਿ ਭਾਈ ਕੁਰਮ ਜੀ ਲਿਆਉ ਅੰਬ ਵਰਤਾ ਦਿਉ।

ਹੋਰ ਵੇਖੋ :ਪੰਜਾਬੀ ਦਿਸ ਵੀਕ ‘ਚ ਦਿਖਿਆ ਨੀਡਲ ਮੈਨ ਦਾ ਜਲਵਾ ,ਵੇਖੋ ਵੀਡਿਓ

ਜਿਸ ‘ਤੇ ਭਾਈ ਕੁਰਮ ਨਿਰਾਸ਼ ਹੋ ਗਿਆ ਅਤੇ ਕਿਹਾ ਕਿ ਇਸ ਮੌਸਮ ‘ਚ ਅੰਬ ਤਾਂ ਨਹੀਂ ਹੁੰਦੇ । ਪਰ ਇਸ ਤੇ ਗੁਰੁ ਸਾਹਿਬ ਨੇ ਆਖਿਆ ਕਿ ਭਾਈ ਕੁਰਮ ਜੀ ਅਸੀਂ ਆਪਣੇ ਵੱਲੋਂ ਕੀਤੇ ਵਾਅਦੇ ਨੂੰ ਕਿਵੇਂ ਭੁੱਲ ਸਕਦੇ ਹਾਂ ।ਉੱਪਰ ਅੰਬਾਂ ਵੱਲ ਤਾਂ ਵੇਖੋ ,ਜਦੋਂ ਭਾਈ ਕੁਰਮ ਜੀ ਨੇ ਉੱਪਰ ਵੇਖਿਆ ਕਿ ਸਾਰੇ ਰੁੱਖ ਅੰਬਾਂ ਨਾਲ ਭਰੇ ਨੇ। ਇਸ ਗੁਰਦੁਆਰਾ ਸਾਹਿਬ ਦਾ ਇਹੀ ਇਤਿਹਾਸ ਹੈ ।ਆਉ ਅਸੀਂ ਵੀ ਆਪਣੇ ਗੁਰੁ ਨਾਲ ਭਾਈ ਕੁਰਮ ਜੀ ਵਰਗੀ ਪ੍ਰੀਤ ਕਰੀਏ ।