ਜਾਣੋ ਸਾਡੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀਆਂ ਅਜਿਹੀਆਂ ਦੋ ਨਿਸ਼ਾਨੀਆਂ ਬਾਰੇ ਜੋ ਅੱਜ ਅਲੋਪ ਹੋ ਰਹੀਆਂ ਹਨ
punjabi virsa

ਅੱਜ ਆਪਾਂ ਪੰਜਾਬੀ ਸੱਭਿਅਚਾਰ ਦੇ ਹਿੱਸੇ ਦੀਆਂ ਦੋ ਨਿਸ਼ਾਨੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਮੇਂ ਦੇ ਨਾਲ ਨਾਲ ਅਲੋਪ ਹੁੰਦੀਆਂ ਜਾ ਰਹੀਆਂ ਹਨ ਜਿਸ ਕਾਰਣ ਸਾਡੀ ਆਉਣ ਵਾਲੀ ਪੀੜੀ ਸਾਡੇ ਇਸ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ | ਸਭ ਤੋਂ ਪਹਿਲਾ ਆਪਾਂ ਗੱਲ ਕਰਾਂਗੇ ਚਰਖੇ ਦੀ ਜੋ ਕਿ ਸਾਡੇ ਪੰਜਾਬੀ ਸੱਭਿਅਚਾਰ ਵਿੱਚ ਬਹੁਤ ਹੀ ਮਹੱਤਤਾ ਰੱਖਦਾ ਹੈ | ਪੰਜਾਬੀ ਸੱਭਿਆਚਾਰ ‘ਚ ਫੋਕ ਮੋਟਿਫ ਯਾਨੀ ਕਿ ਲੋਕ ਕਲਾਵਾਂ ਦਾ ਖਾਸ ਮਹੱਤਵ ਹੈ । ਇਨਾਂ ਲੋਕ ਕਲਾਵਾਂ ‘ਚ ‘ਚਰਖਾ’ ਵੀ ਅਜਿਹੀ ਲੋਕ ਕਲਾ ਹੈ । ਜਿਸ ਦਾ ਜ਼ਿਕਰ ਅਕਸਰ ਗੀਤਾਂ ‘ਚ ਸੁਣਨ ਨੂੰ ਮਿਲਦਾ ਹੈ ।ਪੰਜਾਬੀ ਸੱਭਿਆਚਾਰ ‘ਚ ਨਿਵੇਕਲਾ ਸਥਾਨ ਰੱਖਦਾ ਹੈ । ਚਰਖਾ ਖਾਸ ਕਰਕੇ ਔਰਤਾਂ ਦੇ ਬੇਹੱਦ ਕਰੀਬ ਮੰਨਿਆ ਜਾਂਦਾ ਹੈ ।

punjabi culture Charkha

ਪੁਰਾਣੇ ਸਮਿਆਂ ‘ਚ ਚਰਖੇ ‘ਤੇ ਤੰਦਾਂ ਪਾਉਂਦੀਆਂ ਮੁਟਿਆਰਾਂ ਦੀ ਜਿੱਥੇ ਚਰਖੇ ਨਾਲ ਗੂੜ੍ਹੀ ਸਾਂਝ ਪਾ ਲੈਂਦੀਆਂ ਕਿ ਇਹ ਚਰਖਾ ਉਸ ਮੁਟਿਆਰ ਦੇ ਦੁੱਖ ਸੁੱਖ ਦਾ ਹਾਣੀ ਬਣ ਕੇ ਵਿਚਰਦਾ ਰਿਹਾ ਹੈ । ਪੰਜਾਬ ਦੀ ਇਹ ਲੋਕ ਕਲਾ ਜਿੱਥੇ ਇੱਕ ਕਾਰੀਗਰ ਦੀ ਕਲਾ ਦਾ ਬਿਹਤਰੀਨ ਨਮੂਨਾ ਹੈ ,ਉਥੇ ਹੀ ਇਸ ਚਰਖੇ ਨੂੰ ਸ਼ਿੰਗਾਰਨ ਲਈ ਉਹ ਸੁਨਹਿਰੀ ਮੇਖਾਂ ਨਾਲ ਸ਼ਿੰਗਾਰ ਕੇ ਚਰਖੇ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ । ਪੁਰਾਣੇ ਸਮਿਆਂ ‘ਚ ਘਰ ਦਾ ਕੰਮ ਕਾਜ ਨਬੇੜਨ ਤੋਂ ਬਾਅਦ ਸੁਆਣੀਆਂ ਚਰਖੇ ਡਾਹ ਕੇ ਬੈਠ ਜਾਂਦੀਆਂ ਸਨ ਅਤੇ ਇਸ ਚਰਖੇ ‘ਤੇ ਸੂਤਰ ਕੱਤਦੀਆਂ ਸਨ ।

charka punjabi

ਹੁਣ ਆਪ ਗੱਲ ਕਰਾਂਗੇ ਪੰਜਾਬ ਦੇ ਲੋਕ ਨਾਚ ਮਲਵਈ ਗਿੱਧੇ ਦੀ | ਇਹ ਲੋਕ ਨਾਚ ਪੰਜਾਬ ਦੇ ਮਾਲਵੇ ਖੇਤਰ ਦਾ ਪ੍ਰਸਿੱਧ ਲੋਕ ਨਾਚ ਹੈ । ਜਿਸ ਨੂੰ ਜ਼ਿਆਦਾਤਰ ਵਡੇਰੀ ਉਮਰ ਦੇ ਮਰਦਾਂ ਵੱਲੋਂ ਪੇਸ਼ ਕੀਤਾ ਜਾਂਦਾ ਹੈ । ਮਾਲਵੇ ਦੇ ਇਹ ਬਾਬੇ ਜਦੋਂ ਆਪਣੇ ਲੋਕ ਸਾਜ਼ਾਂ ਨਾਲ ਬੋਲੀਆਂ ਪਾਉਂਦੇ ਨੇ ਤਾਂ ਇਨ੍ਹਾਂ ਬਾਬਿਆਂ ਦਾ ਉਤਸ਼ਾਹ ਵੇਖਣ ਲਾਇਕ ਹੁੰਦਾ ਹੈ ।ਮਲਵਈ ਗਿੱਧਾ ,ਬਾਬਿਆਂ ਦਾ ਗਿੱਧਾ ਅਤੇ ਮਰਦਾਂ ਦਾ ਗਿੱਧਾ ਇਕ ਹੀ ਲੋਕ ਨਾਚ ਹੈ।ਇਹ ਲੋਕ ਨਾਚ ਪੰਜਾਬ ਦੇ ਮਾਲਵਾ ਖੇਤਰ ਦਾ ਲੋਕ ਨਾਚ ਹੈ।ਸਿੰਘ ਸਭਾ ਲਹਿਰ ਵਲੋਂ ਚਲਾਈ ਸਮਾਜ ਸੁਧਾਰ ਦੀ ਲਹਿਰ ਦੇ ਕਾਰਨ ਕਈ ਮਾੜੀਆਂ ਰਸਮਾਂ ਦੇ ਨਾਲ ਨਾਲ ਮਾਲਵੇ ਵਿਚੋਂ ਮਰਦਾਂ ਦਾ ਗਿੱਧਾ ਵੀ ਲੋਪ ਹੋ ਗਿਆ ।

ਮਲਵਈ ਗਿੱਧੇ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਕਲਾਕਾਰਾਂ ਦੀਆਂ ਬੋਲੀਆਂ ਦੇ ਨਾਲ ਨਾਚ ਮੁਦਰਾਵਾਂ ਦੇਖਣ ਵਾਲਿਆਂ ਦੇ ਦਿਲਾਂ ਨੂੰ ਧੂਹ ਪਾਉਣ ਵਾਲੀਆਂ ਹੁੰਦੀਆਂ ਹਨ ।ਸੋਸ਼ਲ ਮੀਡਿਆ ਤੇ ਇਹ ਮੇਰਾ ਪੰਜਾਬ ਚੈਨਲ ਦੁਆਰਾ ਮਲਵਈ ਗਿੱਧਾ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਯੀ ਹੈ ਜਿਸ ਵਿੱਚ ਕਿ ਤੁਸੀਂ ਵੇਖ ਸਕਦੇ ਹੋ ਕਿ ਕੁਜ ਬਾਬੇ ਅਤੇ ਨੌਜਵਾਨ ਗੱਭਰੂ ਮਲਵਈ ਗਿੱਧਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ |

ਨੌਜਵਾਨ ਬਾਬਿਆਂ ਦਾ ਗਿੱਧਾ ਵਿਰਸੇ ਦੀ ਵਿਚਾਰਨ ਯੋਗ ਸੇਵਾ ਕਰ ਰਿਹਾ ਹੈ। ਬਾਬਿਆਂ ਵੱਲੋਂ ਸਟੇਜ ‘ਤੇ ਮਲਵਈ ਗਿੱਧੇ ਦੀ ਪੇਸ਼ਕਾਰੀ ਕਰਦੇ ਸਮੇਂ ਕੁਝ ਰਵਾਇਤੀ ਸਾਜ਼ਾਂ ਦਾ ਸਹਾਰਾ ਲਿਆ ਜਾਂਦਾ ਹੈ, ਜਿਵੇਂ ਬੁਗਚੂ, ਢੋਲਕੀ, ਸਰੰਗੀ, ਅਲਗੋਜਾ, ਚਿਮਟਾ, ਕਾਟੋ, ਛਿੱਕਾ ਜਾਂ ਸੱਪ ਗੜਬਾ, ਪੌਲਾ, ਛੈਣਾ, ਦੁਸਾਗੜ ਅਤੇ ਖੂੰਡਾ ਆਦਿ |