ਪੰਜਾਬੀ ਦਿਸ ਵੀਕ ‘ਚ ਦਿਖਿਆ ਨੀਡਲ ਮੈਨ ਦਾ ਜਲਵਾ ,ਵੇਖੋ ਵੀਡਿਓ

Written by Shaminder k

Published on : January 24, 2019 7:16
-arun-kumar-bajaj
-arun-kumar-bajaj

ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਆਪਣੇ ਸ਼ੋਅ ਦੇ ਜ਼ਰੀਏ ਸਾਹਮਣੇ ਲਿਆਂਦਾ ਜਾਂਦਾ ਹੈ ਅਤੇ ਅੱਜ ਤੁਹਾਨੂੰ ਪੀਟੀਸੀ ਪੰਜਾਬੀ ਮਿਲਵਾਉਣ ਜਾ ਰਿਹਾ ਹੈ ਨੀਡਲ ਮੈਨ ਦੇ ਨਾਂਅ ਨਾਲ ਮਸ਼ਹੂਰ ਅਰੁਣ ਬਜਾਜ ਦੇ ਨਾਲ । ਜਿਨ੍ਹਾਂ ਦੀ ਪ੍ਰਤਿਭਾ ਅਤੇ ਹੁਨਰ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ । ਪੀਟੀਸੀ ਪੰਜਾਬੀ ਦੇ ਸ਼ੋਅ ਪੰਜਾਬੀ ਦਿਸ ਵੀਕ ‘ਚ ਅਰੁਣ ਬਜਾਜ ਦੀ ਇਸ ਕਲਾ ਨੂੰ ਵਿਖਾਇਆ ਗਿਆ ਸੀ। ਸਾਡੇ ਐਂਕਰ ਨਿਖਿਲ ਵਰਮਾ ਨੇ ਉਨ੍ਹਾਂ ਨਾਲ ਉਨ੍ਹਾਂ ਦੀ ਕਲਾ ਬਾਰੇ ਖਾਸ ਗੱਲਬਾਤ ਕੀਤੀ ।

ਹੋਰ ਵੇਖੋ:ਪੀਟੀਸੀ ਸਟੂਡਿਓ ਦੇ ਕਲਾਕਾਰ ਆਪਣੇ ਗੀਤਾਂ ਨਾਲ ਬੰਨਣਗੇ ਸਮਾਂ

ਕਹਿੰਦੇ ਨੇ ਪ੍ਰਤਿਭਾ ਕਿਸੇ ਦੀ ਮੁਹਤਾਜ਼ ਨਹੀਂ ਹੁੰਦੀ ।ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ।ਜੀ ਹਾਂ ਅਜਿਹਾ ਹੀ ਕੁਝ ਕਰ ਵਿਖਾਇਆ ਹੈ ਪਟਿਆਲਾ ਦੇ ਰਹਿਣ ਵਾਲੇ ਅਰੁਣ ਕੁਮਾਰ ਬਜਾਜ ਅਰੁਣ ਕੁਮਾਰ ਨੇ ।ਜਿਨ੍ਹਾਂ ਨੇ ਆਪਣੀ ਪ੍ਰਤਿਭਾ ਦੇ ਜ਼ਰੀਏ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਉਨ੍ਹਾਂ ਦਾ ਨਾਂਅ ਲਿਮਕਾ ਬੁੱਕ ਰਿਕਾਰਡ ‘ਚ ਵੀ ਦਰਜ ਹੈ ।

ਹੋਰ ਵੇਖੋ:ਗੁਰੁ ਨਾਨਕ ਦੇਵ ਜੀ ਨਾਲ ਕਦੋਂ ਅਤੇ ਕਿਵੇਂ ਹੋਈ ਬਾਬਾ ਬੁੱਢਾ ਜੀ ਦੀ ਮੁਲਾਕਾਤ ,ਜਾਣੋ ਪੂਰੀ ਕਹਾਣੀ

arun kumar
arun kumar

ਦਰਅਸਲ ਅਰੁਣ ਕੁਮਾਰ ਬਜਾਜ ਨੂੰ ਕਢਾਈ ਦਾ ਸ਼ੌਂਕ ਸੀ । ਆਪਣੇ ਇਸ ਸ਼ੌਂਕ ਨੂੰ ਉਨ੍ਹਾਂ ਨੇ ਆਪਣਾ ਜਨੂੰਨ ਬਣਾ ਲਿਆ ਅਤੇ ਆਪਣੀ ਕਲਾ ਨੂੰ ਉਨ੍ਹਾਂ ਨੇ ਕੱਪੜੇ ‘ਤੇ ਉਕੇਰ ਕੇ ਹਰ ਕਿਸੇ ਨੂੰ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਕਰ ਦਿੱੱਤਾ ।ਅਰੁਣ ਕੁਮਾਰ ਇੱਕ ਅਜਿਹਾ ਕਲਾਕਾਰ ਅਰਟਸਿਟ ਹੈ ਜਿਸਨੇ ਸ਼੍ਰੀ ਕ੍ਰਿਸ਼ਨ ਜੀ ਦੀ ਸਭ ਤੋਂ ਵੱਡੀ ਤਸਵੀਰ ਕੱਪੜੇ ‘ਤੇ ਉਕੇਰੀ ਹੈ । ਇਹੀ ਨਹੀਂ ਇਸ ਕੱਪੜੇ ‘ਤੇ ਬਣਾਈ ਪੇਟਿੰਗ ਨੂੰ ਵੇਖ ਕੇ ਤੁਹਾਡੇ ਲਈ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਪੇਟਿੰਗ ਰੰਗਾਂ ਨਾਲ ਬਣਾਈ ਗਈ ਹੈ ਜਾਂ ਫਿਰ ਧਾਗੇ ਨਾਲ ।ਅਰੁਣ ਕੁਮਾਰ ਦਾ ਕਹਿਣਾ ਹੈ ਕਿ ਇੱਕ ਦਿਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਸੁਪਨਾ ਆਇਆ ,ਜਿਸ ‘ਚ ਉਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾ ਰਹੇ ਸਨ ਅਤੇ ਬਸ ਫਿਰ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਜੁਟ ਗਏ ।

arun kumar
arun kumar

ਅਰੁਣ ਕੁਮਾਰ ਬਜਾਜ ਦੇ ਪਿਤਾ ਕੱਪੜੇ ਸਿਉਣ ਦਾ ਕੰਮ ਕਰਦੇ ਸਨ ।ਪਰ ਅਰੁਣ ਬਜਾਜ ਹੋਰਾਂ ਨਾਲੋਂ ਕੁਝ ਹੱਟ ਕੇ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਦਰਜੀ ਨਾ ਬਣ ਕੇ ਕਢਾਈ ਦਾ ਕਿੱਤਾ ਅਪਣਾ ਲਿਆ ਅਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਕੱਪੜੇ ‘ਤੇ ਧਾਗੇ ਨਾਲ ਬਣਾਈ ।ਇਸ ਤੋਂ ਇਲਾਵਾ ਹੋਰ ਕਈ ਤਸਵੀਰਾਂ ਵੀ ਉਨ੍ਹਾਂ ਨੇ ਬਣਾਈਆਂ ।ਧਾਗਿਆਂ ਦੇ ਸੁਮੇਲ ਨਾਲ ਬਣਾਈਆਂ ਗਈਆਂ ਇਹ ਤਸਵੀਰਾਂ ਏਨੀਆਂ ਖੂਬਸੂਰਤ ਨੇ ਕਿ ਹਰ ਕੋਈ ਅਰੁਣ ਬਜਾਜ ਦੀ ਇਸ ਕਲਾਕਾਰੀ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ।ਅਰੁਣ ਕੁਮਾਰ ਦੀ ਇਹ ਕਲਾਕਾਰੀ ਥ੍ਰੀ ਡੀ ਪੇਟਿੰਗਜ਼ ਕਲਾਕਾਰਾਂ ਨੂੰ ਵੀ ਮਾਤ ਦਿੰਦੀ ਨਜ਼ਰ ਆਉਂਦੀ ਹੈ ।ਅਰੁਣ ਕੁਮਾਰ ਬਜਾਜ ਹੁਣ ਤੱਕ ਕਈ ਰਿਕਾਰਡ ਆਪਣੇ ਨਾਂਅ ਦਰਜ ਕਰਵਾ ਚੁੱਕੇ ਨੇ ।Be the first to comment

Leave a Reply

Your email address will not be published.


*