ਜਦੋ ਕਰਨ ਜੌਹਰ ਨੂੰ ਫ਼ਿਲਮ ” ਕੁਛ ਕੁਛ ਹੋਤਾ ਹੈ-2 ” ਦੀ ਸਟਾਰ ਕਾਸਟ ਬਾਰੇ ਪੁੱਛਿਆ
ਕੁਛ-ਕੁਛ ਹੋਤਾ ਹੈ’ bollywood film ਫ਼ਿਲਮ ਬਾਰੇ ਬੱਚਾ ਬੱਚਾ ਜਾਣਦਾ ਹੈ ਇਹ ਸ਼ਾਹਰੁਖ ਖ਼ਾਨ, ਰਾਣੀ ਮੁਖਰਜੀ ਤੇ ਕਾਜੋਲ ਦੀ 90 ਦੇ ਦਹਾਕੇ ਦੀ ਇੱਕ ਮਸ਼ਹੂਰ ਫ਼ਿਲਮ ਹੈ| ਕਰਨ ਜੌਹਰ ਜੋ ਕੀ ਬਾਲੀਵੁੱਡ ਦੇ ਬੜੇ ਹੀ ਮਸ਼ਹੂਰ ਡਾਇਰੈਕਟਰ ਅਤੇ ਨਿਰਮਾਤਾ ਹਨ| ਕਰਨ karan johar ਦੇ ਦਿਲ ‘ਚ ਇਸ ਫ਼ਿਲਮ ਦੇ ਸੀਕੁਅਲ ਨੂੰ ਬਣਾਉਣ ਦੀ ਇੱਛਾ ਹੈ।

ਦੱਸ ਦੇਈਏ ਕੀ ਕੁਝ ਦਿਨ ਪਹਿਲਾਂ ਹੀ ਕਰਨ karan johar ਨੂੰ ‘ਕਾਲਿੰਗ ਕਰਨ’ ਰੇਡੀਓ ਸ਼ੋਅ ‘ਚ ਫੈਨ ਨੇ ਕਾਲ ਕੀਤੀ ਅਤੇ ਫ਼ਿਲਮ ਬਾਰੇ ਹੀ ਸਵਾਲ ਕੀਤਾ। ਫੈਨ ਨੇ ਕਿਹਾ ਕਿ ਜੇਕਰ ਅੱਜ ਕਰਨ ਜੌਹਰ ਨੂੰ ਫ਼ਿਲਮ ‘ਕੁਛ-ਕੁਛ ਹੋਤਾ ਹੈ 2’ ਬਣਾਉਣੀ ਹੋਵੇ ਤਾਂ ਉਹ ਕਿਸ-ਕਿਸ ਨੂੰ ਇਸ ‘ਚ ਕਾਸਟ ਕਰਨਗੇ?’ ਇਸ ਦਾ ਜਵਾਬ ਦਿੰਦੇ ਹੋਏ ਕਰਨ ਨੇ ਕਿਹਾ, “ਜੇਕਰ ਅੱਜ ਮੈਂ ‘ਕੁਛ-ਕੁਛ ਹੋਤਾ ਹੈ-2’ bollywood film ਸ਼ੁਰੂ ਕਰਦਾ ਹਾਂ ਤਾਂ ਮੈਂ ਉਸ ‘ਚ ਰਣਬੀਰ ਕਪੂਰ, ਆਲਿਆ ਭੱਟ ਤੇ ਜਾਨ੍ਹਵੀ ਕਪੁਰ ਨੂੰ ਕਾਸਟ ਕਰਨਾ ਪਸੰਦ ਕਰਾਂਗਾ।”ਹਾਲ ਹੀ ‘ਚ ਕਰਨ ਨੇ ਜਾਨ੍ਹਵੀ ਨੂੰ ‘ਧੜਕ’ ਫ਼ਿਲਮ ਨਾਲ ਲਾਂਚ ਕੀਤਾ ਹੈ। ਆਲਿਆ ਤੇ ਜਾਨ੍ਹਵੀ ਨੂੰ ਧਰਮਾ ਪ੍ਰੋਡਕਸ਼ਨ ਦੇ ਬੈਨਰ ‘ਚ ਹੀ ਲਾਂਚ ਕੀਤਾ ਗਿਆ ਸੀ। ਕਰਨ ਨੇ ਜਾਨ੍ਹਵੀ ਨੂੰ ਅਗਲੀ ਫ਼ਿਲਮ ‘ਤਖ਼ਤ’ ਲਈ ਵੀ ਕਾਸਟ ਕੀਤਾ ਹੈ।

ਰਣਬੀਰ ਕਪੂਰ ਵੀ ਕਰਨ ਦੇ ਫੇਵਰੇਟ ਸਟਾਰ ਦੀ ਲਿਸਟ ਵਿੱਚ ਆਂਦੇ ਹਨ ਜਿਸ ਦਾ ਖੁਲਾਸਾ ਉਨ੍ਹਾਂ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਕੀਤਾ ਹੈ। ਕਰਨ ਜੌਹਰ ਸਟਾਰ ਕਿੱਡਸ ਆਲਿਆ ਤੇ ਜਾਨ੍ਹਵੀ ਦਾ ਧਿਆਨ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਰੱਖਦੇ ਹਨ।