ਰਾਜ ਜਿੱਤਣ ਤੋਂ ਬਾਅਦ ਵੀ ਹੈ ” ਕੁਲਬੀਰ ਝਿੰਜਰ ” ਦੀ ਕੁੱਲੀਆਂ ਨਾਲ ਯਾਰੀ
ਦੱਸ ਦਈਏ ਮਸ਼ਹੂਰ ਪੰਜਾਬੀ ਗਾਇਕ ” ਕੁਲਬੀਰ ਝਿੰਜਰ ” punjabi song ਦਾ ਹਾਲ ਹੀ ਵਿਚ ਇਕ ਹੋਰ ਗੀਤ ਰਿਲੀਜ਼ ਹੋਇਆ ਹੈ ਜਿਸਦਾ ਨਾਮ ਹੈ ” ਨਿਸ਼ਾਨ ਜੱਟ ਦੇ ” | ਜਿੱਥੇ ਕਿ ” ਕੁਲਬੀਰ ਝਿੰਜਰ ” ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਉਥੇ ਹੀ ਇਸ ਗੀਤ ਬੋਲ ਵੀ ਉਹਨਾਂ ਦੁਆਰਾ ਹੀ ਲਿਖੇ ਗਏ ਹਨ ਅਤੇ ਸੰਗੀਤਬੱਧ ਵੀ ਆਪ ਹੀ ਕੀਤਾ ਹੈ | ਇਸ ਗੀਤ ਨੂੰ ਮਿਊਜ਼ਿਕ ” ਬਿਗ ਬਰਡ ” ਨੇ ਦਿੱਤਾ ਹੈ | ਲੋਕਾਂ ਦੁਆਰਾ ਕੁਲਬੀਰ ਝਿੰਜਰ ਦੇ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇਕ ਦਿਨ ਹੀ ਹੋਇਆ ਹੈ ਤੇ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 1 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |

ਇਸ ਗੀਤ ਵਿੱਚ ਗਾਇਕ ਕੁਲਬੀਰ ਝਿੰਜਰ ਹਾਲਾਤਾਂ ਦੀ ਗੱਲ ਕਰਦੇ ਹੋਏ ਕਹਿ ਰਹੇ ਹਨ ਕਿ ਅਜਿਹੇ ਰਿਕਾਰਡ ਪੈਦਾ ਕਰਨਾ ਚਾਹੁੰਦੇ ਹਨ ਕਿ ਮੌਤ ਪਿੱਛੋਂ ਵੀ ਲੋਕ ਯਾਦ ਰੱਖਣ | ਕੁਲਬੀਰ ਝਿੰਜਰ ਨੇ ਹੁਣ ਤੱਕ ਕਾਫੀ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ ਜਿਵੇਂ ਕਿ ” ਵਿਹਲੀ ਜਨਤਾ , ਪਿੰਡ ,ਜਿੰਦ ਮਾਹੀ ,ਸੜਕੇ ਸੜਕੇ ” ਆਦਿ ਹੋਰ ਵੀ ਬਹੁਤ ਸਾਰੇ ਗੀਤ ਹਨ | ਇਹਨਾਂ ਦੇ ਸਾਰੇ ਗੀਤਾਂ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਦਾ ਆਇਆ ਹੈ |

ਕੁਝ ਮਹੀਨੇ ਪਹਿਲਾਂ ਇਹਨਾਂ ਦਾ ਇਕ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਬਲੈਕ ਪਿੱਕਾ ” ਜਿਸਨੂੰ ਕਿ ਲੋਕਾਂ ਨੇਂ ਹੱਦੋ ਵੱਧ ਪਿਆਰ ਦਿੱਤਾ | ਇਸ ਗੀਤ ਨੂੰ ਗਾਉਣ ਦੇ ਨਾਲ ਇਸਦੇ ਬੋਲ ਵੀ ਆਪ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੀਪ ਜੰਡੂ ” ਨੇ ਦਿੱਤਾ ਹੈ | ਦੱਸ ਦਈਏ ਕਿ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 5 ਮਿਲੀਆਂ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |