
ਕੁਲਵਿੰਦਰ ਬਿੱਲਾ punjabi singer ਆਪਣੀ ਫਿਲਮ ‘ਪ੍ਰਾਹੁਣੇ’ ਦੀ ਕਾਮਯਾਬੀ ਤੋਂ ਬਾਅਦ ਹੁਣ ਲੈ ਕੇ ਆਏ ਨੇ ਆਪਣਾ ਨਵਾਂ ਗੀਤ ‘ਲਾਈਟ ਵੇਟ’ ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਵੀਡਿਓ ਨਵਜੀਤ ਬੁੱਟਰ ਨੇ ਬਣਾਇਆ ਹੈ ।ਕੁਲਵਿੰਦਰ ਬਿੱਲਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਜਿਨ੍ਹਾਂ ‘ਚ ਮੁੱਖ ਤੌਰ ‘ਤੇ ‘ਟਾਈਮ ਟੇਬਲ’, ‘ਸੁੱਚਾ ਸੂਰਮਾ’ ਅਤੇ ਹੋਰ ਅਣਗਿਣਤ ਗੀਤ ਉਨ੍ਹਾਂ ਨੇ ਗਾਏ ਜੋ ਉਨ੍ਹਾਂ ਦੇ ਸੰਗੀਤ ਕਰੀਅਰ ‘ਚ ਯਾਦਗਾਰ ਹੋ ਨਿੱਬੜੇ ਨੇ । ਇਨ੍ਹਾਂ ਗੀਤਾਂ ਨੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਖਾਸ ਪਹਿਚਾਣ ਦਿਵਾਈ ।
ਕੁਲਵਿੰਦਰ ਬਿੱਲਾ ਨੇ ਸਿਰਫ ਗਾਇਕੀ ‘ਚ ਹੀ ਨਹੀਂ ਬਲਕਿ ਅਦਾਕਾਰੀ ਦੇ ਖੇਤਰ ‘ਚ ਵੀ ਮੱਲ੍ਹਾਂ ਮਾਰੀਆਂ ਨੇ । ਉਨ੍ਹਾਂ ਦੀ ਹਾਲ ‘ਚ ਹੀ ਆਈ ਪ੍ਰਾਹੁਣੇ ਫਿਲਮ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਗਿਆ ਸੀ ਅਤੇ ਹੁਣ ਉਹ ਮੁੜ ਤੋਂ ਆਪਣੇ ਨਵੇਂ ਗੀਤ ‘ਲਾਈਟ ਵੇਟ’ ਨਾਲ ਸਰੋਤਿਆਂ ਦੇ ਰੁਬਰੂ ਹੋ ਰਹੇ ਨੇ । ਇਸ ਗੀਤ ‘ਚ ਉਨ੍ਹਾਂ ਨੇ ਆਪਣੀ ਦੋਸਤ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਉਨ੍ਹਾਂ ਲਈ ਲਾਈਟ ਵੇਟ ਝਾਂਜਰਾ ਬਨਵਾਉਣ ਲਈ ਤਿਆਰ ਨੇ ਜੇ ਉਸ ਨਾਲ ਦੋਸਤੀ ਲਈ ਰਾਜ਼ੀ ਹੋ ਜਾਵੇ । ਇਹ ਮਸਤੀ ਭਰਿਆ ਡਾਂਸ ਗੀਤ ਹੈ ।
ਜਿਸ ਨੂੰ ਕਿ ਕੁਲਵਿੰਦਰ ਬਿੱਲਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਜਦਕਿ ਗੀਤ ਦੇ ਵੀਡਿਓ ‘ਚ ਪੂਰਾ ਰੰਗ ਬੰਨਣ ਦੀ ਕੋਸ਼ਿਸ਼ ਕੀਤੀ ਹੈ ਨਵਜੀਤ ਬੁੱਟਰ ਨੇ । ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਹੁਣ ਆਪਣੇ ਨਵੇਂ ਪ੍ਰਾਜੈਕਟ ‘ਤੇ ਕੰਮ ਕਰ ਰਹੇ ਨੇ । ਹਰ ਵਾਰ ਦੀ ਤਰ੍ਹਾਂ ਕੁਲਵਿੰਦਰ ਬਿੱਲਾ ਦਾ ਲਾਈਟ ਵੇਟ ਗੀਤ ਸਰੋਤਿਆਂ ‘ਚ ਨਵਾਂ ਉਤਸ਼ਾਹ ਭਰਦਾ ਹੈ ਜਾਂ ਨਹੀਂ । ਇਹ ਤਾਂ ਆਉਣ ਵਾਲੇ ਦਿਨਾਂ ‘ਚ ਹੀ ਪਤਾ ਲੱਗੇਗਾ ।ਪਰ ਕੁਲਵਿੰਦਰ ਬਿੱਲਾ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਪੱਬਾਂ ਭਾਰ ਹਨ ।
Be the first to comment