ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਣਾਂ ਦੀ ਜੋੜੀ, ” ਕੁਲਵਿੰਦਰ ਬਿੱਲਾ “

Written by Anmol Preet

Published on : September 11, 2018 2:05
ਜਿਵੇਂ ਕਿ ਤੁਹਾਨੂੰ ਸੱਭ ਨੂੰ ਪਤਾ ਹੈ ਬਹੁਤ ਹੀ ਜਲਦ punjabi singer” ਕੁਲਵਿੰਦਰ ਬਿੱਲਾ ” ਦੀ ਨਵੀਂ ਪੰਜਾਬੀ ਫ਼ਿਲਮ ” ਪ੍ਰਾਹੁਣਾ ” ਰਿਲੀਜ ਹੋਣ ਜਾ ਰਹੀ ਹੈ | ਹਾਲ ਹੀ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ ਹੋਇਆ ਸੀ ਜਿਸਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਅੱਜ ਅਸੀਂ ਦੱਸਣ ਜਾ ਰਹੇ ਹਾਂ ਇਸ ਫ਼ਿਲਮ ਦੇ ਪਹਿਲੇ ਰਿਲੀਜ ਹੋਏ ਗੀਤ ” ਟਿੱਚ ਬਟਨ ” ਦੀ | ਫ਼ਿਲਮ ਦਾ ਇਹ ਗੀਤ ਬਹੁਤ ਹੀ ਰੋਮਾਂਟਿਕ ਹੈ ਅਤੇ ਇਸ ਗੀਤ ਨੂੰ kulwinder billa ” ਕੁਲਵਿੰਦਰ ਬਿੱਲਾ ” ਨੇਂ ਹੀ ਗਾਇਆ ਹੈ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੋ ਕਿ ” ਰਿਕੀ ਖ਼ਾਨ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੀ ਬੌਸ ” ਵੱਲੋਂ ਦਿੱਤਾ ਗਿਆ ਹੈ | ਇਸਦੀ ਜਾਣਕਾਰੀ ” ਕੁਲਵਿੰਦਰ ਬਿੱਲਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਗੀਤ ਦੀ ਵੀਡੀਓ ਦੁਆਰਾ ਸੱਭ ਨਾਲ ਸਾਂਝੀ ਕੀਤੀ ਹੈ | ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

View this post on Instagram

ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਣਾਂ ਦੀ ਜੋੜੀ Lao g dekho apni 28september nu aun waali movie #Parahuna da first song TICH BUTTON Must watch nd share @wamiqagabbi @sagamusicofficial @thebossmusicworldwide https://youtu.be/TrDwB56Izgs

A post shared by Kulwinderbilla (@kulwinderbilla) on

ਇਸ ਗੀਤ ਨੂੰ ਰਿਲੀਜ ਹੋਏ ਅਜੇ ਇੱਕ ਦਿਨ ਹੀ ਹੋਇਆ ਹੈ ਤੇ ਯੂਟਿਊਬ ਤੇ ਹੁਣ ਤੱਕ 3 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਨਾਲ ਹੀ ਯੂਟਿਊਬ ਤੇ ਟਰੈਂਡ ਵੀ ਕਰ ਰਿਹਾ ਹੈ | ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ” ਕੁਲਵਿੰਦਰ ਬਿੱਲਾ ” ਦੇ ਨਾਲ ਅਦਾਕਾਰਾ ” ਵਾਮੀਕਾ ਗੱਬੀ ” ਵੀ ਇਸ ਫ਼ਿਲਮ ਵਿੱਚ ਮੁੱਖ ਭੁਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ | ” ਕੁਲਵਿੰਦਰ ਬਿੱਲਾ ” ਨੇਂ ਆਪਣੀ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਇਹ ਲਿਖਿਆ ਕਿ -: ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਣਾਂ ਦੀ ਜੋੜੀ Lao g dekho apni 28september nu aun waali movie #Parahuna da first song ,TICH ਬਟਨ,Must watch nd share.