ਫ਼ਿਲਮ ” ਪ੍ਰਾਹੁਣਾ ” ਦਾ ਟ੍ਰੇਲਰ ਲੋਕਾਂ ਦੇ ਪਾ ਰਿਹਾ ਢਿੱਡੀ ਪੀੜਾਂ, 3 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਗਿਆ |
ਜਿਵੇਂ ਕਿ ਤੁਹਾਨੂੰ ਸੱਭ ਨੂੰ ਹੀ ਪਤਾ ਹੈ ਕਿ punjabi singer ” ਕੁਲਵਿੰਦਰ ਬਿੱਲਾ ” ਦੀ ਫ਼ਿਲਮ ” ਪ੍ਰਾਹੁਣਾ ” ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਅਤੇ ਸੱਭ ਦੁਆਰਾ ਇਸ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ | ਹਾਲ ਹੀ ਵਿੱਚ ” ਕੁਲਵਿੰਦਰ ਬਿੱਲਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਜਿਸ ਦੇ ਜਰੀਏ ਉਹ ਇਹ ਜਾਣਕਾਰੀ ਦੇ ਰਹੇ ਹਨ ਕਿ ਓਹਨਾ ਦੀ ਆਉਣ ਵਾਲੀ ਫ਼ਿਲਮ ” ਪ੍ਰਾਹੁਣਾ ” ਟ੍ਰੇਲਰ ਨੂੰ ਹੁਣ ਤੱਕ 3 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡਿਆ ਤੇ ਵੀ ਪੂਰੀਆਂ ਧਮਾਲਾਂ ਮਚਾ ਰਿਹਾ ਹੈ ਅਤੇ ਸੱਭ ਲੋਕਾਂ ਦੁਆਰਾ ਇਸ ਟ੍ਰੇਲਰ ਨੂੰ ਬਹੁਤ ਜਿਆਦਾ ਸ਼ੇਅਰ ਵੀ ਕੀਤਾ ਜਾ ਰਿਹਾ ਹੈ | ਹੁਣ ਸੱਭ ਦੁਆਰਾ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ |

View this post on Instagram

28th September releasing #Parahuna

A post shared by Kulwinderbilla (@kulwinderbilla) on

ਦੱਸ ਦਈਏ ਕਿ ਇਸ ਫ਼ਿਲਮ ਲਈ ਤੁਹਾਨੂੰ ਜਿਆਦਾ ਇੰਤਜਾਰ ਨਹੀਂ ਕਰਨਾ ਪਵੇਗਾ ਕਿਉਂਕਿ ਫ਼ਿਲਮ ਇਸੇ ਮਹੀਨੇ 28 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ | ਇਸ ਫ਼ਿਲਮ ਦੇ ਟ੍ਰੇਲਰ ਨੂੰ ਵੇਖ ਕੇ ਅੰਦਾਜਾ ਲਗਾ ਸਕਦੇ ਹਾਂ ਕਿ ਇਹ ਫ਼ਿਲਮ ਪੂਰੀ ਕਮੇਡੀ ਡਰਾਮੇ ਨਾਲ ਭਰੀ ਹੋਈ ਹੈ | ਇਸ ਫ਼ਿਲਮ ਤੋਂ ਪਹਿਲਾ ਵੀ ਗਾਇਕ ” ਕੁਲਵਿੰਦਰ ਬਿੱਲਾ ” ਪੰਜਾਬੀ ਫ਼ਿਲਮ ” ਸੂਬੇਦਾਰ ਜੋਗਿੰਦਰ ਸਿੰਘ ” ਵਿੱਚ ਆਪਣੀ ਭੂਮਿਕਾ ਨਿਭਾ ਚੁੱਕੇ ਹਨ | ਇਸ ਫ਼ਿਲਮ ਵਿੱਚ ” ਕੁਲਵਿੰਦਰ ਬਿੱਲਾ ” ਦੇ ਨਾਲ ” ਵਾਮੀਕਾ ਗੱਬੀ ” ਆਪਣੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਤੇ ਇਸ ਦੇ ਨਾਲ ਇਸ ਤੋਂ ਇਲਾਵਾ ” ਕਰਮਜੀਤ ਅਨਮੋਲ , ਹਾਰਭੀ ਸੰਘਾ , ਅਤੇ ਸਰਦਾਰ ਸੋਢੀ ਆਦਿ ਵੀ ਆਪਣੀ ਭੂਮਿਕਾ ਨਿਭਾਉਣਗੇ |