ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਬਾਊਂਸਰਾਂ ਨਾਲ ਮਿਲ ਕੀਤੀ ਰੱਜ ਕੇ ਮਸਤੀ, ਵੇਖੋ ਵੀਡਿਓ




ਪੰਜਾਬੀ ਇੰਡਸਟਰੀ ਦੇ ਸਿਤਾਰੇ ਹਰ ਰੋਜ਼ ਆਪਣੇ ਪ੍ਰਸ਼ੰਸ਼ਕਾਂ ਲਈ ਸੋਸ਼ਲ ਮੀਡਿਆ ਦੇ ਜ਼ਰੀਏ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ | ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਾਫੀ ਮਸਤੀ ਕਰਦੇ ਰਹਿੰਦੇ ਹਨ | ਕੁਝ ਇਸ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਹੈ ਮਸ਼ਹੂਰ ਪੰਜਾਬੀ ਗਾਇਕ “ਕੁਲਵਿੰਦਰ ਬਿੱਲਾ” ਦੁਆਰਾ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਇੱਕ ਟਿਕ ਟੋਕ ਤੇ ਬਣਾਈ ਵੀਡਿਓ ਵਿੱਚ |

 

View this post on Instagram

 

Masti tym #LightaWeight

A post shared by Kulwinderbilla (@kulwinderbilla) on

ਜੀ ਹਾਂ ਦੱਸ ਦਈਏ ਕਿ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡਿਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਬਾਊਂਸਰਾਂ ਦੇ ਨਾਲ ਆਪਣੇ ਗੀਤ ਲਾਈਟ ਵੇਟ ਤੇ ਨੱਚਦੇ ਅਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ | ਇਸ ਵੀਡਿਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਬਹੁਤ ਹੀ ਫਨੀ ਤਰੀਕੇ ਨਾਲ ਨੱਚ ਰਹੇ ਹਨ | ਇਸ ਤੋਂ ਪਹਿਲਾਂ ਵੀ ਇਨ੍ਹਾਂ ਨੇ ਆਪਣੀਆਂ ਕ੍ਰਿਕੇਟ ਖੇਡਦਿਆਂ ਦੀਆਂ ਵੀਡਿਓ ਵੀ ਸਾਂਝੀਆਂ ਕੀਤੀਆਂ ਸਨ | ਗਾਇਕ ਕੁਲਵਿੰਦਰ ਬਿੱਲਾ ਦੁਆਰਾ ਸਾਂਝੀਆਂ ਕੀਤੀਆਂ ਇਨ੍ਹਾਂ ਵੀਡਿਓ ਨੂੰ ਪ੍ਰਸ਼ੰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ |

 

View this post on Instagram

 

Six e laayi da bus

A post shared by Kulwinderbilla (@kulwinderbilla) on

ਜੇਕਰ ਆਪਾਂ ਇਨ੍ਹਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਇਨ੍ਹਾਂ ਦੁਆਰਾ ਗਾਏ ਗਏ ਗੀਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚੋ ਬਹੁਤ ਪਿਆਰ ਮਿਲਦਾ ਹੈ | ਗਾਇਕ ਕੁਲਵਿੰਦਰ ਬਿੱਲਾ ਹੁਣ ਤੱਕ ਕਾਫੀ ਸਾਰੇ ਹਿੱਟ ਗੀਤ ਜਿਵੇਂ ਕਿ “ਟਾਈਮ ਟੇਬਲ, ਤਿਆਰੀ ਹਾਂ ਦੀ, ਚੱਕਵੇਂ ਸੂਟ ਅਤੇ ਅੰਟੀਨਾ” ਆਦਿ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ |