” ਕੁਲਵਿੰਦਰ ਬਿੱਲਾ ” ਦੀ ਪੰਜਾਬੀ ਫ਼ਿਲਮ ” ਪ੍ਰਾਹੁਣਾ ” ਦਾ ਟ੍ਰੇਲਰ ਹੋਇਆ ਰਿਲੀਜ , ਵੇਖੋ ਟ੍ਰੇਲਰ

ਪੰਜਾਬੀ ਗਾਇਕੀ kulwinder billa ਵਿੱਚ ਆਪਣੇ ਗੀਤਾਂ ਨਾਲ ਆਪਣੀ ਇੱਕ ਵੱਖਰੀ ਛਾਪ ਛੱਡਣ ਵਾਲਾ ਗਾਇਕ ” ਕੁਲਵਿੰਦਰ ਬਿੱਲਾ ” ਹੁਣ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਧੁੱਮਾਂ ਪਾਉਣ ਆ ਰਹੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗਾਇਕ ” ਕੁਲਵਿੰਦਰ ਬਿੱਲਾ ” ਦੀ ਜਲਦ ਆ ਰਹੀ ਪੰਜਾਬੀ ਫ਼ਿਲਮ punjabi movie ” ਪ੍ਰਾਹੁਣਾ ” ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਅਤੇ ਇਸਦੀ ਜਾਣਕਾਰੀ ਗਾਇਕ ” ਕੁਲਵਿੰਦਰ ਬਿੱਲਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਫ਼ਿਲਮ ਦਾ ਟ੍ਰੇਲਰ ਸੱਭ ਨਾਲ ਸਾਂਝਾ ਕਰਦੇ ਹੋਏ ਦਿੱਤੀ ਹੈ | ਪੋਸਟ ਸਾਂਝੀ ਕਰਦੇ ਹੋਏ ਓਹਨਾ ਇਹ ਵੀ ਲਿਖਿਆ ਕਿ -:

Lao g tuhadi udeek hoi khatam dekho apni movie #Parahuna da trailer,

28 sept nu dekho #Parahune kida rounkan lounde a cinema ch.

J vadia lgga krdo share.

ਇਸ ਫ਼ਿਲਮ ਦਾ ਟ੍ਰੇਲਰ ਵੇਖਣ ਤੋਂ ਬਾਅਦ ਇਹ ਤਾ ਜਾਹਿਰ ਹੋ ਚੁੱਕਾ ਹੈ ਕਿ ਇਹ ਪੂਰੀ ਕਾਮੇਡੀ ਨਾਲ ਭਰੀ ਹੈ | ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਹੁਣ ਇਸ ਫ਼ਿਲਮ ਨੂੰ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ  | ਇਸ ਫ਼ਿਲਮ ਵਿੱਚ ” ਕੁਲਵਿੰਦਰ ਬਿੱਲਾ ” ਦੇ ਨਾਲ ” ਵਾਮੀਕਾ ਗੱਬੀ ” ਆਪਣੀ ਮੁੱਖ ਭੂਮੀਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਅਤੇ ਇਸ ਤੋਂ ਇਲਾਵਾ ਕਰਮਜੀਤ ਅਨਮੋਲ ,ਹਾਰਭੀ ਸੰਘਾ , ਅਤੇ ਸਰਦਾਰ ਸੋਢੀ ਆਦਿ ਵੀ ਆਪਣੀ ਭੂਮਿਕਾ ਨਿਭਾਉਣਗੇ | ਕਰਮਜੀਤ ਅਨਮੋਲ ਇਸ ਫ਼ਿਲਮ ਵਿੱਚ ਵੱਡੇ ਪ੍ਰੌਹਣੇ ਦਾ ਕਿਰਦਾਰ ਨਿਭਾ ਰਹੇ ਹਨ | ਦੱਸ ਦਈਏ ਕਿ ਇਸ ਫ਼ਿਲਮ ਨੂੰ ਡਾਇਰੈਕਟਰ ” ਅੰਮ੍ਰਿਤਰਾਜ ਚੱਢਾ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਹ ਫ਼ਿਲਮ 28 ਸਤੰਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ ਹੋਵੇਗੀ |

Be the first to comment

Leave a Reply

Your email address will not be published.


*