
ਜੇਕਰ ਵੇਖਿਆ ਜਾਵੇਂ ਤਾਂ ਅੱਜ ਜਿਆਦਾ ਤਰ ਪੰਜਾਬੀ ਗਾਇਕ kulwinder billa ਆਪਣੀ ਗਾਇਕੀ ਤੋਂ ਇਲਾਵਾ ਫ਼ਿਲਮ ਇੰਡਸਟਰੀ ਵਿੱਚ ਵੀ ਆਪਣੀ ਕਿਸਮਤ ਅਜਮਾਂ ਰਹੇ ਹਨ ਅਤੇ ਓਥੇ ਵੀ ਓਹਨਾ ਨੂੰ ਕਾਫੀ ਸਫਲਤਾ ਵੀ ਹਾਸਿਲ ਹੋ ਰਹੀ ਹੈ | ਜਿਵੇਂ ਕਿ ” ਗਿਪੀ ਗਰੇਵਾਲ ,ਅਮਰਿੰਦਰ ਗਿੱਲ , ਰੋਸ਼ਨ ਪ੍ਰਿੰਸ ” ਅਤੇ ਹੋਰ ਪੰਜਾਬੀ ਕਲਾਕਾਰ ਹਨ ਜਿਹਨਾਂ ਨੇ ਕਿ ਆਪਣੀ ਗਾਇਕੀ punjabi song ਤੋਂ ਇਲਾਵਾ ਬੇਹਤਰੀਨ ਅਦਾਕਾਰੀ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੋਈ ਹੈ ਅਤੇ ਓਸੇ ਤਰਾਂ ਹੁਣ ਕੁਲਵਿੰਦਰ ਬਿੱਲਾ ਵੀ ਆਪਣੇ ਲੀਡ ਰੋਲ ਦੇ ਨਾਲ ਫ਼ਿਲਮ ” ਟੈਲੀਵਿਜ਼ਨ ” ਦੇ ਜਰੀਏ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਣ ਜਾ ਰਹੇ ਹਨ | ਇਸਦੀ ਜਾਣਕਾਰੀ ਓਹਨਾ ਨੇਂ ਇੰਸਟਾਗ੍ਰਾਮ ਦੇ ਜਰੀਏ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਦਿੱਤੀ ਹੈ |
ਇਹ ਫ਼ਿਲਮ ਅਗਲੇ ਸਾਲ 2019 ਵਿੱਚ ਰਿਲੀਜ ਹੋਵੇਗੀ | ਇਸ ਫ਼ਿਲਮ ਦੇ ਟਾਈਟਲ ਅਤੇ ਪੋਸਟਰ ਨੂੰ ਵੇਖ ਤਾਂ ਇਹ ਲੱਗਦਾ ਹੈ ਕਿ ਇਹ ਫਿਲਮ ਉਸ ਪੁਰਾਣੇ ਸਮੇਂ ਨੂੰ ਦਰਸਾਉਂਦੀ ਹੈ ਜਦੋ ਕਿ ਲੋਕਾਂ ਵਿੱਚ ਟੈਲੀਵਿਜ਼ਨ ਨੂੰ ਲੈਕੇ ਬਹੁਤ ਉਤਸ਼ਾਹ ਹੁੰਦਾ ਸੀ ਕਿਉਕਿ ਉਸ ਸਮੇਂ ਵਿੱਚ ਟੈਲੀਵਿਜ਼ਨ ਵੀ ਕਿਸੇ ਵਿਰਲੇ ਕੋਲ ਹੀ ਹੁੰਦਾ ਸੀ ਅਤੇ ਸਾਰੇ ਆਂਡੀ ਗੁਆਂਢੀ ਇਕੱਠੇ ਹੋ ਹੋ ਇੱਕ ਜਗਾ ਤੇ ਬੈਠਕੇ ਟੈਲੀਵਿਜ਼ਨ ਦੇਖਦੇ ਸਨ | ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਨੂੰ ” ਸਿਮਰਜੀਤ ” ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ | ਡਾਇਰੈਕਟ ” ਸਿਮਰਜੀਤ ” ਨੇਂ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ” ਸੂਬੇਦਾਰ ਜੁਗਿੰਦਰ ਸਿੰਘ ” ਤੋਂ ਕੀਤੀ ਸੀ ਅਤੇ ਜਲਦੀ ਹੀ 31 ਅਗਸਤ ਨੂੰ ਓਹਨਾ ਦੀ ਇੱਕ ਹੋਰ ਫ਼ਿਲਮ ” ਮਾਰ ਗਏ ਓਏ ਲੋਕੋ ” ਰਿਲੀਜ ਹੋਣ ਜਾ ਰਹੀ ਹੈ |