ਪੰਜਾਬ ਦੀ ਮਸ਼ਹੂਰ ਜੋੜੀ ” ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ” ਲੈਕੇ ਆ ਰਹੇ ਆਪਣਾ ਇੱਕ ਹੋਰ ਪੰਜਾਬੀ ਗੀਤ




ਤੂੰ ਮਿਲਿਆ , ਟੋਟਾ ਤੇਰੀ ਵੰਗ ਦਾ, ਸੋਹਣੀਏ ਆਦਿ punjabi song ਗੀਤ ਨਾਲ ਸੱਭ ਦੀ ਵਾਹ ਵਾਹ ਖੱਟਣ ਵਾਲੀ ” ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਮਸ਼ਹੂਰ ਗਾਇਕਾ ਜੋੜੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਰੂਬਰੂ ਹੋਣ ਜਾ ਰਹੀ ਹੈ ਆਪਣੇ ਆ ਰਹੇ ਨਵੇਂ ਪੰਜਾਬੀ ਗੀਤ ” ਠੁੱਕਬਾਜ਼ ” ਦੇ ਨਾਲ ਜੀ ਹਾਂ ਤੁਹਾਨੂੰ ਦੱਸ ਦਈਏ ਕਿ 4 ਸਤੰਬਰ ਨੂੰ ਪੰਜਾਬੀ ਚੈਨਲ ” ਪੀਟੀਸੀ ਪੰਜਾਬੀ ” ਅਤੇ ” ਪੀਟੀਸੀ ਚੱਕਦੇ ” ਇਸ ਗੀਤ ਦਾ ਵਰਲਡ ਟੇਲੀਵਿਜਨ ਪ੍ਰੀਮਿਅਰ ਹੋਵੇਗਾ | ਇਸ ਗੀਤ ਦੇ ਬੋਲ ਮਸ਼ਹੂਰ ਰਾਈਟਰ ” ਹੈਪੀ ਰਾਏਕੋਟੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਲਾਡੀ ਗਿੱਲ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਨੂੰ ਲੈ ਕੇ ਇਹ ਜੋੜੀ ਕਾਫੀ ਉਤਸ਼ਾਹਿਤ ਹੈ ਅਤੇ ਇਸ ਜੋੜੀ ਨੂੰ ਇਹ ਉਮੀਦ ਹੈ ਕਿ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਓਨਾਂ ਹੀ ਮਾਣ ਸਤਿਕਾਰ ਦਿੱਤਾ ਜਾਵੇਗਾ ।

ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਉਹ ਦੋਗਾਣਾ ਜੋੜੀ ਹੈ, ਜਿਹੜੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਤਰਥੱਲੀ ਮਚਾ ਦਿੰਦੀ ਹੈ। ਇਸੇ ਕਾਰਨ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਇਹ ਗਾਇਕ ਜੋੜੀ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਗੁਰਲੇਜ਼ ਅਖਤਰ ਵਲੋਂ ਜਦੋਂ ‘ਮਿਰਜ਼ਾ’ ਗਾਇਆ ਜਾਂਦਾ ਹੈ ਤਾਂ ਉਦੋਂ ਲੱਗਦਾ ਹੈ ਜਿਵੇਂ ਸੁਰ ਅੰਬਰਾਂ ਨੂੰ ਚੁਣੌਤੀ ਦੇ ਰਹੇ ਹੋਣ। ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਵਲੋਂ ‘ਰੱਬ ਕਰੇ ਮੈਂ ਮਰ ਜਾਵਾਂ’, ‘ਸੋਹਣੀਏ’, ‘ਸਾਥ’, ‘ਤੂੰ ਮਿਲਿਆ’ ਸਣੇ ਹੋਰ ਕਈ ਗੀਤ ਗਾ ਕੇ ਲੋਕਾਂ ਦੀ ਖੂਬ ਵਾਹਵਾਹੀ ਲੁੱਟੀ ਹੈ