” ਕੁਲਵਿੰਦਰ ਕੈਲੀ ” ਅਤੇ ” ਗੁਰਲੇਜ ਅਖਤਰ ” ਦਾ ਸਿੰਗਲ ਟਰੈਕ ‘ਠੁੱਕਬਾਜ਼’ ਹੋਇਆ ਰਿਲੀਜ਼




ਤੂੰ ਮਿਲਿਆ , ਟੋਟਾ ਤੇਰੀ ਵੰਗ ਦਾ, ਸੋਹਣੀਏ ਆਦਿ punjabi song ਗੀਤ ਨਾਲ ਸੱਭ ਦੀ ਵਾਹ ਵਾਹ ਖੱਟਣ ਵਾਲੀ ” ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਮਸ਼ਹੂਰ ਗਾਇਕਾ ਜੋੜੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਰੂਬਰੂ ਹੋਣ ਜਾ ਰਹੀ ਹੈ ਆਪਣੇ ਨਵੇਂ ਪੰਜਾਬੀ ਗੀਤ ” ਠੁੱਕਬਾਜ਼ ” ਦੇ ਨਾਲ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਇਹ ਗੀਤ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦੇ ਬੋਲ ਮਸ਼ਹੂਰ ਰਾਈਟਰ ” ਹੈਪੀ ਰਾਏਕੋਟੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਲਾਡੀ ਗਿੱਲ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਇਹਨਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਹੈ |

ਇਸ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ | ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਉਹ ਦੋਗਾਣਾ ਜੋੜੀ ਹੈ, ਜਿਹੜੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਤਰਥੱਲੀ ਮਚਾ ਦਿੰਦੀ ਹੈ | ਇਸੇ ਕਾਰਨ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਇਹ ਗਾਇਕ ਜੋੜੀ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ | ਗੁਰਲੇਜ਼ ਅਖਤਰ ਵਲੋਂ ਜਦੋਂ ‘ਮਿਰਜ਼ਾ’ ਗਾਇਆ ਜਾਂਦਾ ਹੈ ਤਾਂ ਉਦੋਂ ਲੱਗਦਾ ਹੈ ਜਿਵੇਂ ਸੁਰ ਅੰਬਰਾਂ ਨੂੰ ਚੁਣੌਤੀ ਦੇ ਰਹੇ ਹੋਣ | ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਵਲੋਂ ‘ਰੱਬ ਕਰੇ ਮੈਂ ਮਰ ਜਾਵਾਂ’, ‘ਸੋਹਣੀਏ’, ‘ਸਾਥ’, ‘ਤੂੰ ਮਿਲਿਆ’ ਸਣੇ ਹੋਰ ਕਈ ਗੀਤ ਗਾ ਕੇ ਲੋਕਾਂ ਦੀ ਖੂਬ ਵਾਹਵਾਹੀ ਲੁੱਟੀ ਹੈ |