ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਲਈ ਸੱਜ ਚੁੱਕਿਆ ਹੈ ਮੰਚ ,ਵੇਖੋ ਸ਼ੋਅ ਦੀਆਂ ਤਾਜ਼ਾ ਤਸਵੀਰਾਂ

Written by Shaminder k

Published on : December 8, 2018 6:10
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਲਈ ਮੰਚ ਸੱਜ ਚੁੱਕਿਆ ਹੈ ਅਤੇ ਪੀਟੀਸੀ ਦੇ ਵਿਹੜੇ ‘ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ । ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਵੀ ਇਸ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਨੇ । ਪੀਟੀਸੀ ਪੰਜਾਬੀ ਵੱਲੋਂ ਇਸ ਸ਼ੋਅ ਦਾ ਪ੍ਰਬੰਧ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਹੁਣ ਮੁੜ ਤੋਂ ਇਸ ਸਾਲ ਵੀ ਪੀਟੀਸੀ ਦੇ ਵਿਹੜੇ ‘ਚ ਰੌਣਕਾਂ ਲੱਗ ਗਈਆਂ ਨੇ ਰੈੱਡ  ਕਾਰਪੇਟ ਵਿੱਛ ਚੁੱਕਿਆ ਹੈ ਅਤੇ ਇਸ ਸ਼ੋਅ ਦੀ ਸ਼ਾਨ ਵਧਾਉਣ ਲਈ ਸੁਰਾਂ ਦੇ ਸਰਤਾਜ਼ ਵੀ ਇਸ ਸ਼ੋਅ ‘ਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ -2018 ‘ਚ ਬੋਹੀਮੀਆ ਲਗਾਉਣਗੇ ਰੌਣਕਾਂ

ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਸ਼ੋਅ ਦੀਆਂ ਤਾਜ਼ਾ ਤਸਵੀਰਾਂ ਮੋਹਾਲੀ ਤੋਂ ।ਪੀਟੀਸੀ ਦੇ ਵਿਹੜੇ ‘ਚ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਆਉ ਇਨ੍ਹਾਂ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂਪੀਟੀਸੀ ਨੈਟਵਰਕ ਦੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।

ਇਸ ਦੇ ਨਾਲ ਹੀ ਮਸ਼ਹੂਰ ਰੈਪਰ ਅਤੇ ਸ਼ਾਇਰ ਬੋਹੀਮੀਆ ਵੀ ਇਸ ਸ਼ੋਅ ਦੀ ਸ਼ਾਨ ਵਧਾਉਣਗੇ । ਇਸ ਸ਼ੋਅ ਦੌਰਾਨ ਬੋਹੀਮੀਆ ਦੀ ਪਰਫਾਰਮੈਂਸ ਵੀ ਵੇਖਣ ਨੂੰ ਮਿਲੇਗੀ ।ਬੋਹੀਮੀਆ ਇਸ ਸ਼ੋਅ ਦੌਰਾਨ ਆਪਣੇ ਰੈਪ ਨਾਲ ਸ਼ੋਅ ‘ਚ ਮੌਜੂਦ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ ।

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪਰਫਾਰਮੈਂਸ  ਦੇਣਗੇ । ਮੋਹਾਲੀ ਦੇ ਸੈਕਟਰ -66 ‘ਚ ਸਥਿਤ ਜੇ.ਐੱਲ.ਪੀ.ਐੱਲ ਗਰਾਊਂਡ ‘ਚ ।