
ਪੰਜਾਬੀ ਮਿਊਜ਼ਿਕ punjabi song ਇੰਡਸਟਰੀ ਵਿੱਚ ਹਰ ਰੋਜ ਕਾਫੀ ਗੀਤ ਆਉਂਦੇ ਹਨ | ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬੀ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦਾ ਪ੍ਰਭਾਵ ਘੱਟਦਾ ਜਾ ਰਿਹਾ ਹੈ ਇਸੇ ਨੂੰ ਦੇਖਦੇ ਹੋਏ ਅੱਜ ਆਪਾਂ ਇੱਕ ਅਜਿਹੇ ਗੀਤ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਵਿੱਚ ਇੱਕ ਬਾਪ ਅਤੇ ਧੀ ਦੇ ਪਿਆਰੇ ਰਿਸ਼ਤੇ ਨੂੰ ਵਿਖਾਇਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਗਾਇਕਾ ” ਰਿਮੀ ਸਿੱਧੂ ” rimmy sidhu ਦਾ ਗੀਤ ” ਬਾਬਲੇ ਦੀ ਪੱਗ ” ਰਿਲੀਜ ਹੋਇਆ ਸੀ |
ਇਸ ਗੀਤ ਨੂੰ ਲੋਕਾਂ ਵੱਲੋ ਬਹੁਤ ਹੀ ਪਿਆਰ ਮਿਲਿਆ ਹੈ ਹੁਣ ਤੱਕ ਇਸ ਗੀਤ ਨੂੰ 12 ਲੱਖ ਤੋਂ ਵੀ ਵੱਧ ਵੇਖਿਆ ਜਾ ਚੁੱਕਾ ਹੈ | ਇਹ ਗੀਤ 25 ਜੁਲਾਈ ਨੂੰ ਦੁਨੀਆ ਭਰ ‘ਵਿੱਚ ਪੀ. ਟੀ. ਸੀ. ਪੰਜਾਬੀ, ਪੀ. ਟੀ. ਸੀ. ਚੱਕਦੇ ਅਤੇ ਡਾਇਮੰਡ ਮਿਊਜ਼ਿਕ ਦੇ ਆਫਿਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਹੈ | ਇਸ ਗੀਤ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਪਿਤਾ ਆਪਣੀ ਧੀ ਨੂੰ ਪੁੱਤਾਂ ਨਾਲੋਂ ਵੀ ਜਿਆਦਾ ਪਿਆਰ ਕਰਦਾ ਹੈ ਅਤੇ ਉਸਦੇ ਸਾਰੇ ਸੁਪਨੇ ਪੂਰੇ ਕਰਨ ਲਈ ਕੀ ਕੀ ਕੁਰਬਾਨੀਆਂ ਦਿੰਦਾ ਹੈ | ਇਸ ਗੀਤ ਦੇ ਬੋਲ ਸੀਪਾ ਬਹਿਲਪੁਰੀਆ ਨੇਂ ਲਿਖੇ ਹਨ ਅਤੇ ਨਾਲ ਹੀ ਨਿਰਦੇਸ਼ਨ ਵੀ ਕੀਤਾ ਹੈ | ਪਿਛਲੇ ਸਾਲ ਇਹਨਾਂ ਦਾ ਇੱਕ ਗੀਤ ਆਇਆ ਸੀ ” ਅੱਖ ਨਾ ਲੱਗੇ ” ਉਸ ਨੂੰ ਵੀ ਕਾਫੀ ਪਿਆਰ ਮਿਲਿਆ ਸੀ |
Be the first to comment