ਅਸੀਂ ਜਿਨ੍ਹਾਂ ਨਾਲ ਬੈਠਦੇ ਹਾਂ ਬੱਲਿਆ ਫਿਰ ਉਹਨਾਂ ਨਾਲ ਖੜਦੇ ਵੀ ਹਾਂ, ਐਮੀ ਵਿਰਕ

Written by Anmol Preet

Published on : October 16, 2018 4:38
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਐਕਟਰ ” ਐਮੀ ਵਿਰਕ ” punjabi singer ਹਾਜ਼ਿਰ ਹਨ ਆਪਣੇ ਨਵੇਂ ਗੀਤ ‘ਬੈਕਗਰਾਊਂਡ’ ਨਾਲ | ਦੱਸ ਦਈਏ ਕਿ ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਕੁ ਘੰਟੇ ਹੀ ਹੋਏ ਹਨ ਅਤੇ ਯੂਟਿਊਬ ਤੇ ਹੁਣ ਤੱਕ 1.5 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਨੇ ਅਤੇ ਮਿਊਜ਼ਿਕ ” ਮਿਕਸ ਸਿੰਘ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦਾ ਵੀਡਿਓ ਬਲਜੀਤ ਸਿੰਘ ਦਿਓ ਨੇ ਤਿਆਰ ਕੀਤਾ ਹੈ | ਇਸ ਗੀਤ ‘ਚ ਐਮੀ ਵਿਰਕ ਨੇ ਯਾਰੀਆਂ ਦੀ ਗੱਲ ਕੀਤੀ ਹੈ ਕਿ ਆਪਣੀ ਯਾਰੀ ਪੁਗਾਉਣ ਲਈ ਉਹ ਕਿਸੇ ਵੀ ਹੱਦ ਤੱਕ ਤਿਆਰ ਰਹਿੰਦੇ ਨੇ | ਐਮੀ ਵਿਰਕ ਨੇ ਇਸ ਗੀਤ ਦੇ ਜ਼ਰੀਏ ਪੱਕੀਆਂ ਯਾਰੀਆਂ ਦੀ ਗੱਲ ਕੀਤੀ ਹੈ |

ਕਿਉਂਕਿ ਅੱਜਕੱਲ੍ਹ ਅਜਿਹੇ ਦੋਸਤ ਮਿਲਣੇ ਬਹੁਤ ਮੁਸ਼ਕਿਲ ਹੁੰਦੇ ਨੇ ਆਪਣੇ ਦੋਸਤਾਂ ਨਾਲ ਔਖੇ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੋਣ | ਕਿਉਂਕਿ ਸੱਚੇ ਦੋਸਤ ਦੀ ਪਹਿਚਾਣ ਔਖੇ ਵੇਲੇ ਹੀ ਹੁੰਦੀ ਹੈ ਜਦੋਂ ਦੋਸਤ ‘ਤੇ ਭੀੜ ਬਣਦੀ ਹੈ | ਫਿਰ ਸੱਚੇ ਦੋਸਤ ਹੀ ਨਾਲ ਖੜਦੇ ਨੇ ਜਦਕਿ ਸਿਰਫ ਦੋਸਤੀ ਦੀਆਂ ਗੱਲਾਂ ਕਰਨ ਵਾਲੇ ਦੋਸਤ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਅਜਿਹੇ ਲੋਕਾਂ ਨੂੰ ਇਹੀ ਡਰ ਹੁੰਦਾ ਹੈ ਕਿ ਕਿਤੇ ਉਸਦਾ ਦੋਸਤ ਉਸ ਤੋਂ ਕੁਝ ਮੰਗ ਹੀ ਨਾਂ ਲਵੇ |

ਪਰ ਸੱਚੇ ਦੋਸਤ ਚੰਗੇ ਵੇਲੇ ਦੇ ਨਾਲ-ਨਾਲ ਬੁਰੇ ਵਕਤ ‘ਚ ਵੀ ਆਪਣੇ ਦੋਸਤ ਨਾਲ ਖੜੇ ਰਹਿੰਦੇ ਨੇ ਅਤੇ ਫਿਰ ਅਜਿਹੇ ਸੱਚੇ ਦੋਸਤਾਂ ਲਈ ਸਾਹਮਣੇ ਵਾਲਾ ਹਿੱਕ ‘ਤੇ ਗੋਲੀ ਖਾਣ ਨੂੰ ਵੀ ਤਿਆਰ ਰਹਿੰਦਾ ਹੈ | ਇਹੀ ਇਸ ਗੀਤ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |