ਦੀਪ ਸਮਰ ਦਾ ਨਵਾਂ ਪੰਜਾਬੀ ਗੀਤ ” ਮਸ਼ਹੂਰ ” ਹੋਇਆ ਰਿਲੀਜ
ਦੀਪ ਸਮਰ ਦਾ ਗੀਤ ‘ਮਸ਼ਹੂਰ’ punjabi song ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅਮਨ ਵੜੈਚ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜੀ ਸਕਿੱਲ ਨੇ । ਇਸ ਗੀਤ ‘ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਕਈਆਂ ਲੋਕਾਂ ਨੂੰ ਸਿਰਫ ਗੋਰੇ ਰੰਗ ਦਾ ਕਰੇਜ਼ ਹੁੰਦਾ ਹੈ ਅਤੇ ਕਈ ਵਾਰ ਇਸ ਗੋਰੇ ਕਾਲੇ ਦੇ ਚੱਕਰ ‘ਚ ਇਨਸਾਨ ਆਪਣੇ ਅਸਲੀ ਹੀਰੇ ਵਰਗੇ ਦੋਸਤਾਂ ਨੂੰ ਗੁਆ ਬੈਠਦਾ ਹੈ ।

ਪਰ ਅਸਲ ਅਤੇ ਸੱਚੇ ਦੋਸਤਾਂ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਇਨਸਾਨ ‘ਤੇ ਕੋਈ ਭੀੜ ਬਣਦੀ ਹੈ ਜਾਂ ਕੋਈ ਔਖਾ ਸਮਾਂ ਆਉਂਦਾ ਹੈ । ਅਜਿਹੇ ਸਮੇਂ ‘ਚ ਅਜਿਹੇ ਲੋਕ ਜੋ ਸਿਰਫ ਸੂਰਤ ਤੋਂ ਸੋਹਣੇ ਹੁੰਦੇ ਨੇ ਪਰ ਸੀਰਤ ਤੋਂ ਨਹੀਂ ਆਪਣਾ ਅਸਲ ਰੂਪ ਵਿਖਉਂਦੇ ਨੇ ਤਾਂ ਸਾਰੀ ਅਸਲੀਅਤ ਸਾਹਮਣੇ ਆ ਜਾਂਦੀ ਹੈ । ਫਿਰ ਅਹਿਸਾਸ ਹੁੰਦਾ ਹੈ ਇਨਸਾਨ ਨੂੰ ਆਪਣੀ ਗਲਤੀ ਦਾ । ਕਿਉਂਕਿ ਜੋ ਸਿਰਫ ਸੂਰਤ ਦੇ ਸੋਹਣੇ ਹੁੰਦੇ ਨੇ ਜ਼ਰੂਰੀ ਨਹੀਂ ਕਿ ਉਹ ਸੀਰਤ ਦੇ ਵੀ ਸੋਹਣੇ ਹੋਣ ।

ਇਸ ਗੀਤ ‘ਚ ਦੀਪ ਸਮਰ ਨੇ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਇਨਸਾਨ ਸਿਰਫ ਸੂਰਤ ਦਾ ਸੋਹਣਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਹ ਹਰ ਪੱੱਖੋਂ ਸੋਹਣਾ ਹੀ ਹੋਵੇ । ਜੇਕਰ ਗੀਤ ਦੇ ਫਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਬਹੁਤ ਹੀ ਵਧੀਆ ਲੋਕੇਸ਼ਨ ਤੇ ਫਿਲਮਾਇਆ ਗਿਆ ਹੈ । ਸਟੋਰੀਲਾਇਨ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦੇ ਡਾਈਰੈਕਟਰ ਨੇ ਬਹੁਤ ਘੱਟ ਸਮੇਂ ਵਿੱਚ ਪੁਰੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।