ਪੰਜਾਬ ਦੇ ਵਿਰਸੇ ਨੂੰ ਦਰਸਾਉਂਦਾ ਗੀਤ ਹੈ ‘ਸੰਗੀਤ’, ਵੇਖੋ ਵੀਡਿਓ
sangeet new song S. Mukhtiar
sangeet new song S. Mukhtiar

ਗਾਇਕ ਮੁਖਤਿਆਰ ਸਿੰਘ ਦਾ ਨਵਾਂ ਗੀਤ ‘ਸੰਗੀਤ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਪੰਜਾਬ ਦੇ ਉਸ ਸੰਗੀਤ ਦੀ ਗੱਲ ਕੀਤੀ ਹੈ ਜੋ ਹਰ ਇੱਕ ਦੇ ਕੰਨਾਂ ਨੂੰ ਚੰਗਾ ਲੱਗਦਾ ਹੈ ।ਇਸ ਦੇ ਨਾਲ ਹੀ ਇਸ ਗੀਤ ‘ਚ ਲੱਚਰ ਅਤੇ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਨੂੰ ਵੀ ਨਸੀਹਤ ਦਿੱਤੀ ਗਈ ਹੈ ।ਗੀਤ ਦੇ ਵੀਡਿਓ ‘ਚ ਵਿਖਾਇਆ ਗਿਆ ਹੈ ਕਿ ਜਿਨ੍ਹਾਂ ਦੀ ਗਾਇਕੀ ਕਾਰਨ ਕਈ ਸਰੋਤੇ ਇਸ ਸੰਗੀਤ ਨਾਲੋਂ ਟੁੱਟ ਚੁੱਕੇ ਨੇ ।

ਹੋਰ ਵੇਖੋ:ਕਦੇ ਖੇਡੀ ਹੈ ਇਹ ਖੇਡ ,ਨਹੀਂ ਤਾਂ ਵੇਖੋ ਵੀਡਿਓ ,ਵੇਖ ਕੇ ਆ ਜਾਣਗੇ ਬਚਪਨ ਦੇ ਦਿਨ ਯਾਦ

Sangeet new song S. Mukhtiar
Sangeet new song S. Mukhtiar

ਇਸ ਗੀਤ ਦਾ ਕਨਸੈਪਟ ਬਹੁਤ ਹੀ ਵਧੀਆ ਹੈ ,ਕਿਉਂਕਿ ਇਸ ਗੀਤ ਦੇ ਜ਼ਰੀਏ ਹੀ ਅੱਜ ਦੀ ਹੀ ਇੱਕ ਅਜਿਹੀ ਪੀੜੀ ਨੂੰ ਵਿਖਾਇਆ ਗਿਆ ਹੈ ਜੋ ਅੱਜ ਵੀ ਵਧੀਆ ਗਾਇਕੀ ਨੂੰ ਪਸੰਦ ਕਰਦੀ ਹੈ ।ਇਸ ਗੀਤ ਨੂੰ ਮੁਖਤਿਆਰ ਸਿੰਘ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਜਦਕਿ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਨੇ ।

ਹੋਰ ਵੇਖੋ:ਕਿਵੇਂ ਪਿਆ ਗੁਰਦੁਆਰਾ ਸਾਹਿਬ ਦਾ ਨਾਂਅ ਅੰਬ ਸਾਹਿਬ ,ਜਾਣੋ ਪੂਰਾ ਇਤਿਹਾਸ ,ਵੇਖੋ ਵੀਡਿਓ

ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੈਫੀ ਸ਼ਾਹ ਨੇ । ਗੀਤ ਦੀ ਫੀਚਰਿੰਗ ‘ਚ ਜੀਡੀਐੱਸ ਭੱਟੀ ,ਮਨਦੀਪ ਸਿੰਘ ਪਲਵਿੰਦਰ ਸਿੰਘ ਨਜ਼ਰ ਆ ਰਹੇ ਨੇ । ਇਸ ਗੀਤ ਦੇ ਜ਼ਰੀਏ ਮੁਖਤਿਆਰ ਸਿੰਘ ਨੇ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ  ਕੋਸ਼ਿਸ਼ ਕੀਤੀ ਹੈ । ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਸਰੋਤਿਆਂ ਨੂੰ ਕਿੰਨੀ ਕੁ ਭਾਉਂਦੀ ਹੈ ਇਹ ਵੇਖਣਾ ਹੋਏਗਾ ।