ਜਾਣੋ ਪੰਜਾਬ ਦੇ ਉਸ ਪੁੱਤਰ ਬਾਰੇ ਜਿਸਨੇ ਬਾਲੀਵੁੱਡ ‘ਚ ਚਮਕਾਇਆ ਪੰਜਾਬ ਦਾ ਨਾਂਅ

Written by Shaminder k

Published on : December 26, 2018 7:20
sukhwinder singh
sukhwinder singh

ਸੁਖਵਿੰਦਰ ਸਿੰਘ ਇੱਕ ਅਜਿਹਾ ਨਾਂਅ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ । ਬਾਲੀਵੁੱਡ ਦਾ ਇਹ ਪਲੇਬੈਕ ਸਿੰਗਰ  ਨੂੰ ਕਈ ਅਵਾਰਡਾਂ ਨਾਲ ਨਵਾਜ਼ਿਆ ਜਾ ਚੁੱਕਿਆ ਹੈ । 1999 ‘ਚ ਉਨ੍ਹਾਂ ਨੂੰ ਫਿਲਮ ਫੇਅਰ ਅਵਾਰਡ ਸਮਾਰੋਹ ‘ਚ ਪਲੇਬੈਕ ਸਿੰਗਰ ਦਾ ਅਵਾਰਡ ਜਿੱਤਿਆ । ਪੰਜਾਬ ਦੇ ਇਸ ਪੁੱਤਰ ਨੇ ਬਾਲੀਵੁੱਡ ‘ਚ ਆਪਣੀ ਖਾਸ ਜਗ੍ਹਾ ਬਣਾਈ ਹੈ ।

ਹੋਰ ਵੇਖੋ :ਪੰਜਾਬੀਆਂ ਨੇ ਵਿਦੇਸ਼ ਦੀ ਧਰਤੀ ‘ਤੇ ਅਨੋਖੇ ਢੰਗ ਨਾਲ ਰਚਾਇਆ ਵਿਆਹ ,ਵੇਖੋ ਵੀਡਿਓ

singer sukhvinder singh के लिए इमेज परिणाम

 

ਉਹ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਅੱਠ ਸਾਲ ਦੀ ਉਮਰ ‘ਚ ਉਨ੍ਹਾਂ ਨੇ ਦੂਰਦਰਸ਼ਨ ‘ਤੇ ਗੀਤ ਗਾਇਆ ਸੀ । ਉਨ੍ਹਾਂ ਨੇ ਪੰਜਾਬੀ ਐਲਬਮ ‘ਮੁੰਡਾ ਸਾਊਥਹਾਲ ਦਾ’ ਵੀ ਕੱਢੀ ।ਜਿਸ ਤੋਂ ਬਾਅਦ ਉਹ ਜਲਦ ਹੀ ਲਕਸ਼ਮੀ ਕਾਂਤ ਪਿਆਰੇ ਲਾਲ ਦੀ ਮੰਡਲੀ ‘ਚ ਸ਼ਾਮਿਲ ਹੋ ਗਏ ਅਤੇ ਸੰਗੀਤ ਸੰਯੋਜਕ ਬਣ ਗਏ ।

ਹੋਰ ਵੇਖੋ : ਨੀਰੂ ਬਾਜਵਾ ਨੂੰ ਇਹ ਗੀਤ ਹੈ ਬੇਹੱਦ ਪਸੰਦ ,ਆਪਣੇ ਪਸੰਦੀਦਾ ਗੀਤ ‘ਤੇ ਨੀਰੂ ਕਰ ਰਹੀ ਡਾਂਸ ,ਵੇਖੋ ਵੀਡਿਓ

chaiya chaiya के लिए इमेज परिणाम

 

ਹਿੰਦੀ ਫਿਲਮਾਂ ‘ਚ ਉਨ੍ਹਾਂ ਨੇ ਆਜਾ ਸਨਮ ,ਛਈਆ –ਛਈਆ ,ਦਾਗ ,ਜਾਨਵਰ ,ਚੱਕ ਦੇ ਇੰਡੀਆ ਸਣੇ ਕਈ ਫਿਲਮਾਂ ‘ਚ ਗੀਤ ਗਾਏ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ । ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ।

chak de के लिए इमेज परिणाम

‘ਅੱਜ ਕੌਣ ਪ੍ਰਾਹੁਣਾ ਆਇਆ’,ਮੱਖਣਾ ਸਣੇ ਹੋਰ ਕਈ ਹਿੱਟ ਗੀਤ ਗਾਏ । ਬਾਲੀਵੁੱਡ ਦੇ ਇਸ ਗਾਇਕ ਦੇ ਕਈ ਗੀਤ ਏਨੇ ਮਕਬੂਲ ਨੇ ਕਿ ਅੱਜ ਵੀ ਇਹ ਗੀਤ ਬੱਚੇ ਬੱਚੇ ਦੀ ਜ਼ੁਬਾਨ ‘ਤੇ ਨੇ ।